

ਬੁਢਲਾਡਾ 13 ਅਪ੍ਰੈਲ (ਸਾਰਾ ਯਹਾਂ/ਅਮਨ ਮੇਹਤਾ) : ਯੰਗਜ਼ ਸਪੋਰਟਸ ਕਲੱਬ ਬੁਢਲਾਡਾ ਵੱਲੋਂ ਕਲੱਬ ਬਿਲਡਿੰਗ ਵਿੱਚ ਇੱਕ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਪਰਭਜੋਤ ਸਿੰਘ ਕੋਹਲੀ ਅਤੇ ਪ੍ਰੋਜੈਕਟ ਚੇਅਰਮੈਨ ਚਰਨਜੀਤ ਕਾਠ ਨੇ ਦੱਸਿਆ ਕਿ ਇਹ ਕਲੱਬ ਵੱਲੋਂ ਲਗਾਇਆ ਜਾ ਰਿਹਾ ਛੇਵਾਂ ਖੂਨ ਦਾਨ ਕੈਂਪ ਹੈ ।ਖੂਨ ਦਾਨ ਇੱਕ ਉੱਤਮ ਦਾਨ ਹੈ ਜਿਸ ਨਾਲ ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ ਖੂਨ ਦਾਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਿੱਤਾ ਗਿਆ ਖੂਨ ਦਾਨ ਕਿਸੇ ਜਰੂਰਤਮੰਦ ਦੇ ਕੰਮ ਆ ਕੇ ਉਸ ਦੀ ਜ਼ਿੰਦਗੀ ਬਚਾਉਂਦਾ ਹੈ।ਇਸ ਮੌਕੇ ਮਾਨਸਾ ਤੋਂ ਪਹੁੰਚੀ ਸਨੈਨਾ ਮੰਗਲਾ ਅਤੇ ਅਮਨ ਦੀਪ ਸਿੰਘ ਦੀ ਟੀਮ ਵੱਲੋਂ 120 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਗਰਗ, ਕੈਸ਼ੀਅਰ ਸੁਰਿੰਦਰ ਬੱਬਲ, ਤੋਂ ਇਲਾਵਾ ਗੋਬਿੰਦ ਗੋਇਲ, ਜਤਿੰਦਰ ਗੋਇਲ , ਬੋਬੀ ਗੋਇਲ, ਬੋਬੀ ਬਾਂਸਲ, ਜੰਗ ਦੀਪ ਸਿੰਘ, ਪ੍ਰਵੀਨ ਕੁਮਾਰ ਰਜਿੰਦਰ ਝੰਡਾ ,ਵਿੱਕੀ ਸਿੰਗਲਾ ,ਲਵਨੀਸ਼ ਗੋਇਲ , ਵੇਦ ਸਿੰਗਲਾ, ਰਵੀ ਸਿੰਗਲਾ, ਅਨੁਰਾਗ ਗਰਗ ,ਅਮਰਜੀਤ ਸਿੰਘ, ਮਨਮੋਹਨ ਸਿੰਘ ,ਸਚਿਨ ਅਹੂਜਾ ਅਤੇ ਸੈਂਟੀ ਦਾ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਇਹਨਾਂ ਤੋਂ ਇਲਾਵਾ ਨੇਕੀ ਫਾਊਂਡੇਸ਼ਨ, ਬਾਡੀ ਜੋਨ ਫਿਟਨੈਸ ਜਿੰਮ, ਸ੍ਰੀ ਮਹਾ ਕਲੇਸ਼ਵਰ ਕਾਵੜ ਸੰਘ ਅਤੇ ਕ੍ਰਿਸ਼ਨਾ ਕਾਲ ਰੱਲੀ ਦਾ ਇਸ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।























