

ਬੁਢਲਾਡਾ 13, ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ ) – ਬੱਚੇ ਦੇ ਲਈ ਹੁਣ ਹੋਰ ਇੰਤਜਾਰ ਨਹੀਂ, ਨਿਸੰਤਾਨਤਾ ਦਾ ਹੈ ਸਫਲ ਇਲਾਜ ਇਹ ਸਬਦ ਅੱਜ ਇਥੇ ਬੇ – ਔਲਾਦ ਜੋੜਿਆ ਲਈ ਲਗਾਏ ਮੁਫ਼ਤ ਜਾਂਚ ਕੈਂਪ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ ਨੇ ਕਹੇ। ਉਹਨਾਂ ਕਿਹਾ ਕਿ ਅੱਜ ਇਹ ਕੈਂਪ ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ ਵਲੋ ਨੰਨ੍ਹੇ ਕਦਮ ਆਈ ਵੀ ਐੱਫ ਸੈਂਟਰ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮੌਕੇ ਨੰਨ੍ਹੇ ਕਦਮ ਆਈ ਵੀ ਐੱਫ ਸੈਂਟਰ ਦੇ ਡਾ. ਸੁਮਨ ਭੁੱਲਰ ਅਤੇ ਡਾ ਅਮਰ ਸਿੰਘ ਨੇ ਲਗਭਗ 100 ਦੇ ਕਰੀਬ ਬੇ – ਔਲਾਦ ਜੋੜਿਆ ਦਾ ਚੈੱਕਅਪ ਕੀਤਾ ਅਤੇ ਸੰਤਾਨ ਪ੍ਰਾਪਤੀ ਲਈ ਹੋਣ ਵਾਲੇ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ ਅਮਰ ਸਿੰਘ ਨੇ ਦੱਸਿਆ ਕਿ ਅੱਜ ਦੇ ਯੁੱਗ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਸੰਭਵ ਹੈ। ਉਹਨਾਂ ਕਿਹਾ ਕਿ ਅੱਜ ਬਹੁਤ ਜਿਆਦਾ ਵਿਆਹੇ ਜੋੜੇ ਹਨ ਜੌ ਵਿਆਹ ਤੋਂ ਕਾਫੀ ਸਾਲ ਬੀਤ ਜਾਣ ਦੇ ਬਾਵਜੂਦ ਵੀ ਸੰਤਾਨ ਪ੍ਰਾਪਤੀ ਨਹੀਂ ਕਰ ਸਕਦੇ। ਉਹਨਾਂ ਦੀਆਂ ਜਾਂਚ ਰਿਪੋਰਟਾਂ ਵੀ ਸਹੀ ਹੋਣ ਤੇ ਵੀ ਬੱਚਾ ਨਾ ਹੋਣਾ, ਬੱਚੇਦਾਨੀ ਵਿੱਚ ਗੰਢ ਹੋਣਾ, ਇਕ ਵਾਰ ਬੱਚਾ ਹੋਣ ਤੋਂ ਬਾਅਦ ਦੁਬਾਰਾ ਬੱਚਾ ਹੋਣ ਵਿੱਚ ਕਠਿਨਾਈ ਹੋਣਾ, ਬੱਚੇਦਾਨੀ ਵਿੱਚ ਟੀ ਬੀ ਦੀ ਗੰਢ ਹੋਣਾ, ਮਾਹਵਾਰੀ ਦਾ ਆਉਣਾ ਆਦਿ ਕਠਿਨਾਈਆਂ ਕਾਰਨ ਬੱਚਾ ਨਾ ਹੋਣਾ। ਜਿਸ ਦਾ ਇਲਾਜ ਅੱਜ ਦੇ ਸਮੇਂ ਵਿਚ ਸੰਭਵ ਹੈ। ਉਹਨਾਂ ਕਿਹਾ ਕਿ ਅਸੀਂ ਆਈ ਵੀ ਐੱਫ ਤਕਨੀਕ ਰਾਹੀਂ ਇਲਾਜ ਕਰੇ ਕੇ ਸੰਤਾਨ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਮੌਕੇ ਪ੍ਰੀਸ਼ਦ ਦੇ ਸਕੱਤਰ ਸੁਨੀਲ ਗਰਗ, ਸ਼ਿਵ ਕਾਂਸਲ, ਸੁਰਿੰਦਰ ਠੇਕੇਦਾਰ, ਸੁਸ਼ੀਲ ਸਰਦਾਨਾ, ਸ਼ਿਵ ਜਿੰਦਲ, ਕ੍ਰਿਸ਼ਨ ਬੱਬੂ, ਡਾ ਕ੍ਰਿਸ਼ਨ, ਵਿਨੋਦ ਗਰਗ ਆਦਿ ਹਾਜਰ ਸਨ।























