*ਬੁਢਲਾਡਾ ਮਹਾਂਕਾਲ ਮੰਦਰ ਚ ਚੋਰੀ, ਸੋਨਾ ਚਾਂਦੀ ਅਤੇ ਨਕਦੀ ਸਮੇਤ ਲੱਖਾਂ ਦਾ ਨੁਕਸਾਨ*

0
133

ਬੁਢਲਾਡਾ 29 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) : ਸਥਾਨਕ ਸ਼ਹਿਰ ਦੇ ਵਾਰਡ ਨੰ. 14 ਚ ਸਥਿਤ ਮਹਾਂਕਾਲ ਮੰਦਰ ਵਿੱਚ ਬੀਤੀ ਰਾਤ ਲੱਖਾਂ ਰੁਪਏ ਦੀ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੰਦਰ ਦੇ ਪ੍ਰਬੰਧਕ ਰਾਜੂ ਬਾਬਾ ਨੇ ਦੱਸਿਆ ਕਿ ਚੋਰਾਂ ਨੇ ਰਾਤ ਨੂੰ ਮੰਦਰ ਨੂੰ ਨਿਸ਼ਾਨਾਂ ਬਣਾ ਕੇ ਚੋਰੀ ਹੋ ਗਈ ਹੈ ਜਦੋਂ ਉਨ੍ਹਾਂ ਸਵੇਰੇ ਵਜੇ ਆ ਕੇ ਦੇਖਿਆ ਤਾਂ ਮੰਦਰ ਦਾ ਤਾਲੇ ਟੁੱਟੇ ਪਏ ਸਨ ਅਤੇ ਅੰਦਰ ਗੋਲਕ ਵੀ ਤੋੜਿਆ ਹੋਇਆ ਸੀ ਇਸ ਨਾਲ ਕਰੀਬ 10 ਤੋਲੇ ਸੋਨਾ, 2 ਕਿਲੋ ਚਾਂਦੀ, 1.5 ਲੱਖਾਂ ਰੁਪਏ ਨਕਦੀ ਚੋਰੀ ਹੋ ਗਈ ਹੈ ਜਿਸ ਦੀ ਕੀਮਤ ਲੱਗਭਗ 15—16 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕੈਮਰਿਆਂ ਵਾਲਾ ਡੀ.ਬੀ.ਆਰ.ਵੀ ਨਾਲ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਪੁਲਿਸ ਨੂੰ ਸੂਚਨਾ ਕਰ ਦਿੱਤੀ। ਪੁਲਿਸ ਦੇ ਮੁੱਖੀ ਭੁਪਿੰਦਰਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਮੰਦਰ ਦਾ ਜਾਇਜਾਂ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 

LEAVE A REPLY

Please enter your comment!
Please enter your name here