

ਮਾਨਸਾ, 22 ਨਵੰਬਰ (ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਪੁਲਿਸ ਨੇ ਹਰਿਆਣਾ ਮਾਅਰਕਾ ਦੇਸੀ ਸ਼ਰਾਬ ਦੀਆਂ 516 ਬੋਤਲਾਂ ਸ਼ਰਾਬ ਕੀਤੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਸ.ਐਸ.ਪੀ. ਮਾਨਸਾ ਸ੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਸ਼ਰਾਬ ਤਸਕਰੀ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।
ਬੁਢਲਾਡਾ ਥਾਣੇ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬੁਢਲਾਡਾ ਦੀ ਢੇਹਿਆਂ ਵਾਲੀ ਗਲੀ ਵਿੱਚ ਖ਼ਾਲੀ ਪਏ ਪਲਾਟ ‘ਚ ਕੁੱਝ ਲੋਕਾਂ ਵੱਲੋਂ ਵਾਹਨ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਉਤਾਰੀਆਂ ਜਾ ਰਹੀਆਂ ਹਨ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ‘ਤੇ ਸਿਰਫ਼ ਝਾੜੀਆਂ ਵਿੱਚ ਛੁਪਾ ਕੇ ਰੱਖੀਆਂ 43 ਪੇਟੀਆਂ (516 ਬੋਤਲਾਂ) ਹਰਿਆਣਾ ਮਾਅਰਕਾ ਦੇਸੀ ਸ਼ਰਾਬ ਬਰਾਮਦ ਹੋਈਆਂ ਅਤੇ ਤਸਕਰ ਫ਼ਰਾਰ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਨਾਮਾਲੂਮ ਵਿਅਕਤੀਆਂ ਵਿਰੁਧ ਆਬਕਾਰੀ ਐਕਟ ਦੀ ਧਾਰਾ 78 (2), 61/1/14 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਭਾਲ ਲਈ ਕਾਰਵਾਈ ਜਾਰੀ ਹੈ।
EDITED BY : SARA YAHA | | Last Updated : 7:22 PM 22 ਨਵੰਬਰ 2018
























