

ਬੁਢਲਾਡਾ 21 ਅਕਤੂਬਰ (ਸਾਰਾ ਯਹਾਂ/ਅਮਨ ਮੇਹਤਾ): ਬੁਲੇਟ ਦੇ ਪਟਾਕਿਆਂ ਤੋਂ ਸਹਿਰ ਦੇ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਏ ਐਸ ਪੀ ਮਨਿੰਦਰ ਸਿੰਘ ਵੱਲੋਂ ਹੁਣ ਡੰਡਾ ਖਿੱਚ ਲਿਆ ਹੈ। ਜਿਸ ਕਾਰਨ ਪੁਲਸ ਵੱਲੋਂ ਵੱਡੀ ਪੱਧਰ ਤੇ ਨਾਕਾਬੰਦੀ ਕਰਕੇ ਸਹਿਰ ਦੇ ਵੱਖ ਵੱਖ ਚੋਕਾਂ ਤੇ ਘੁੰਮ ਰਹੇ ਮਨਚਲੇ ਅਤੇ ਪਟਾਕਿਆ ਦਾ ਆਨੰਦ ਲੈਣ ਵਾਲੇ ਬੁਲੇਟ ਸਵਾਰਾਂ ਨੂੰ ਕਾਬੂ ਕਰਕੇ ਵੱਡੀ ਪੱਧਰ ਤੇ ਚਲਾਨ ਕੱਟੇ ਜਾ ਰਹੇ ਹਨ ਉੱਥੇ ਟ੍ਰੈਫਿਕ ਪੁਲਸ ਦੇ ਇੰਚਾਰਜ ਥਾਣੇਦਾਰ ਬ੍ਰਿਛਭਾਨ ਵੱਲੋਂ ਚੋੜੀ ਗਲੀ, ਰੇਲਵੇ ਰੋਡ, ਅਨਾਜ ਮੰਡੀ ਆਦਿ ਖੇਤਰਾਂ ਵਿੱਚ ਦੋ ਦਰਜਨ ਦੇ ਕਰੀਬ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੋਟਰ ਸਾਇਕਲ ਸਵਾਰਾਂ ਦੇ ਚਲਾਨ ਕੱਟੇ ਗਏ ਅਤੇ ਤਾੜਨਾ ਕਰਦਿਆਂ ਕਿਹਾ ਕਿ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਰਦਾਸਤ ਨਹੀਂ ਕੀਤੀ ਜਾਵੇਗੀ। ਇਸ ਮੋਕੇ ਤੇ ਟ੍ਰੈਫਿਕ ਹਵਲਦਾਰ ਦਰਸਨ ਸਿੰਘ ਗੁਰਨੇ ਤੋਂ ਇਲਾਵਾ ਪੁਲਸ ਪਾਰਟੀ ਨਾਕਿਆਂ ਤੇ ਮੂਸਤੈਦੀ ਨਾਲ ਡਿਊਟੀ ਨਿਭਾ ਰਹੇ ਹਨ। ਊੱਧਰ ਏ ਐਸ ਪੀ ਮਨਿੰਦਰ ਦੇ ਡੰਡੇ ਨੇ ਮਨਚਲੇ ਅਤੇ ਪਟਾਕੇ ਪਾਉਣ ਵਾਲੇ ਬੁਲੇਟ ਚਾਲਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ ਜਿਸ ਕਾਰਨ ਸਹਿਰ ਅੰਦਰ ਬੁਲੇਟ ਪਟਾਕਿਆ ਦੀ ਆਵਾਜ ਮੱਧਮ ਹੋਣੀ ਸੁਰੂ ਹੋ ਗਈ ਹੈ























