

ਬੁਢਲਾਡਾ, (ਸਾਰਾ ਯਹਾਂ/ਮੇਹਤਾ ਅਮਨ)- ਕਈ ਸਾਲ ਪਹਿਲਾਂ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਬਣੀ ਬੁਢਲਾਡਾ ਤੋਂ ਕਣਕਵਾਲ ਵਾਇਆ ਬੱਛੋਆਣਾਂ-ਦੋਦੜਾ ਸੜਕ ਦੀ ਥਾਂ-ਥਾਂ ਤੋਂ ਟੁੱਟ ਕੇ ਹੋਈ ਦੁਰਦਸ਼ਾ ਕਰਕੇ ਇਸ ਸੜਕ ਤੋਂ ਗੁਜਰਦੇ ਕਈ ਪਿੰਡਾਂ ਦੇ ਲੋਕਾਂ ਦੇ ਨਾਲ ਨਾਲ ਇਸ ਸੜਕ ਦੇ ਦੋਨੀਂ ਪਾਸੀ ਵਸੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆ ਚੋਂ ਗੁਜਰਨਾਂ ਪੈ ਰਿਹਾ ਹੈ।ਇਸ ਸੜਕ ‘ਤੇ ਥਾਂ-ਥਾਂ ਤੇ ਪਏ ਡੂੰਘੇ ਖੱਡਿਆਂ ਕਾਰਨ ਇਥੋਂ ਲੰਘਦੀਆਂ ਭਰੀਆਂ ਹੋਈਆਂ ਟਰੈਕਟਰ-ਟਰਾਲੀਆਂ ਅਤੇ ਹੋਰਨਾਂ ਭਾਰੀ ਵਾਹਨਾਂ ਦੇ ਪਲਟਣ ਦਾ ਖਤਰਾਂ ਬਣਿਆ ਰਹਿੰਦਾ ਹੈ ਉਥੇ ਥੋੜੀ ਜਿਹੀ ਬਰਸਾਤ ਨਾਲ ਸੜਕ ਤੇ ਬਣੀ ਚਿਕੜੀ ਕਰਕੇ ਇਹ ਖਤਰਾ ਹੋਰ ਵੀ ਵਧ ਜਾਂਦਾਂ ਹੈ।ਇਹ ਸੰਪਰਕ ਸੜਕ ਬੁਢਲਾਡਾ ਅਤੇ ਇਸ ਖੇਤਰ 15 ਦੇ ਕਰੀਬ ਪਿੰਡਾਂ ਦੇ ਲੋਕਾਂ ਲਈ ਸੁਨਾਮ, ਪਟਿਆਲਾ, ਚੰਡੀਗੜ੍ਹ ਅਤੇ ਸੰਗਰੂਰ ਜਿਹੇ ਵੱਡੇ ਸ਼ਹਿਰਾਂ ਨੂੰ ਆਉਣ-ਜਾਣ ਵਾਲਾ ਮੁੱਖ ਰਾਹ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸਰਕਾਰੀ ਅਤੇ ਨਿੱਜੀ ਬੱਸ ਸੇਵਾ ਸਮੇਤ ਬੱਚਿਆਂ ਨੂੰ ਪਿੰਡਾਂ ਚੋਂ ਲੈਣ ਆਉਂਦੀਆਂ ਸਕੂਲ ਵੈਨਾਂ ਲਈ ਹੋਰ ਵੀ ਵੱਡੀ ਸਮੱਸਿਆ ਬਣੀ ਹੋਈ ਹੈ।ਪਿੰਡ ਭਾਦੜਾ ਦੇ ਸਰਪੰਚ ਜਸਵਿੰਦਰ ਕੌਰ, ਬੱਛੋਆਣਾ ਦੇ ਸੀਨੀਅਰ ਆਗੂ ਨਛੱਤਰ ਸਿੰਘ ਸੰਧੂ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਪੋਪੀ, ਸਾਬਕਾ ਸਰਪੰਚ ਹਰਦਰਸ਼ਨ ਸਿੰਘ, ਪ੍ਰਵਿੰਦਰ ਸਿੰਘ ਬਿੰਦਰ ਭਾਦੜਾ , ਰੁਪਿੰਦਰ ਸਿੰਘ ਲੱਕੀ ਲੱਕੀ ਦੋਦੜਾ, ਗਮਦੂਰ ਸਿੰਘ ਦੋਦੜਾ ਨੇ ਸਰਕਾਰ ਨੂੰ ਇਸ ਪਾਸੇ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕਰਦਿਆਂ ਸੜਕ ਨੂੰ ਬਣਾਉਣ ਦੀ ਅਪੀਲ ਕੀਤੀ ਹੈ।























