*ਬੁਢਲਾਡਾ ਚੋਕਸੀ ਵਿਭਾਗ ਨੇ ਰਿਸ਼ਵਤ ਲੈਂਦਾ ਕਾਬੂ ਕੀਤਾ ਪੀ.ਆਰ.ਟੀ.ਸੀ ਦਾ ਕਲਰਕ*

0
223

ਬੁਢਲਾਡਾ 18 ਨਵੰਬਰ  (ਸਾਰਾ ਯਹਾਂ/ਅਮਨ ਮੇਹਤਾ): ਚੋਕਸੀ ਵਿਭਾਗ ਵੱਲੋਂ ਪੀ ਆਰ ਟੀ ਸੀ ਦੇ ਕਲਰਕ ਨੂੰ 5 ਹਜ਼ਾਰ ਰੁਪਏ ਦੀ ਰਿਸਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕਰਨ ਤੋ ਬਾਅਦ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਐਸ ਐਸ ਪੀ ਵਿਜੀਲੈਸ ਰੇਜ ਬਠਿੰਡਾ ਜਸਪਾਲ ਸਿੰਘ ਨੇ ਦੱਸਿਆ ਕਿ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਡਰਾਇਵਰ ਰਮਨਦੀਪ ਸਿੰਘ ਨੇ ਸਿਕਾਇਤ ਦਰਜ ਕਰਵਾਈ ਸੀ ਕਿ 2019 ਚ ਉਸਦੇ ਨਾਮ ਤੇ ਬੱਸ ਨੰਬਰ ਪੀ ਬੀ 31 ਪੀ  4714 ਅਲਾਟ ਵਿਭਾਗ ਵੱਲੋਂ ਕੀਤੀ ਗਈ ਸੀ। ਲੰਮੇ ਸਮੇ ਤੋਂ ਕਲਰਕ ਅਭਿਸੇਕ ਜੈਨ ਬੱਸ ਨੂੰ ਰੂਟ ਤੇ ਰੱਖਣ ਲਈ ਕੰਡਕਟਰ ਤੋ ਰਿਸਵਤ ਦੀ ਮੰਗ ਕਰ ਰਿਹਾ ਸੀ ਨਾ ਦੇਣ ਦੀ ਸੂਰਤ ਵਿੱਚ ਗਲਤ ਰਿਪੋਟਾ ਕਰਵਾਉਣ ਦੀ ਧਮਕੀ ਦੇ ਰਿਹਾ ਸੀ। ਚੋਕਸੀ ਵਿਭਾਗ ਨੇ ਸਿਕਾਇਤ ਕਰਤਾ ਦੇ ਦੱਸਣ ਅਨੁਸਾਰ 5 ਹਜਾਰ ਰੁਪਏ ਬਤੌਰ ਰਿਸਵਤ ਹਾਸਲ ਕੀਤੀ ਤੇ ਮੌਕੇ ਤੇ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ ਇਸ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here