*ਬੁਢਲਾਡਾ ਖੇਤਾਂ ਚ ਮੋਟਰਾਂ ਤੋਂ ਤਾਰਾਂ ਅਤੇ ਸਮਾਨ ਚੋਰੀ ਕਰਨ ਵਾਲੇ  ਖਿਲਾਫ ਮਾਮਲਾ ਦਰਜ*

0
205

ਬੁਢਲਾਡਾ 13ਅਗਸਤ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸਦਰ ਪੁਲਿਸ ਵੱਲੋਂ ਖੇਤਾਂ ਵਿੱਚ ਮੋਟਰਾਂ ਅਤੇ ਸਾਜੋ ਸਮਾਨ ਚੋਰੀ ਕਰਨ ਵਾਲੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਐਚ.ਓ ਕੌਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਲਾਭ ਸਿੰਘ ਦਾਤੇਵਾਸ ਨੇ ਦੱਸਿਆ ਕਿ ਰਾਤ ਸਮੇਂ ਉਹ ਅਵਾਰਾ ਪਸ਼ੂਆਂ ਤੋਂ ਫਸਲ ਦੀ ਰਾਖੀ ਲਈ ਖੇਤ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਖੇਤ ਵਿੱਚ ਲੱਗੀਆਂ ਮੋਟਰਾਂ ਤੋਂ ਤਾਰਾਂ ਅਤੇ ਸਾਜੋ ਸਮਾਨ ਦਾ ਸਾਮਾਨ ਚੋਰੀ ਸੀ। ਜਦੋਂ ਇਸ ਦੀ ਪੜਤਾਲ ਕੀਤੀ ਤਾਂ ਆਸ ਪਾਸ ਦੇ ਖੇਤਾਂ ਚ ਲੱਗੀਆਂ ਹੋਰ ਮੋਟਰਾਂ ਤੋਂ ਸਮਾਨ ਚੋਰੀ ਹੋ ਚੁੱਕਾ ਸੀ। ਪੁਲਿਸ ਨੇ ਪੜਤਾਲ ਉਪਰੰਤ ਲੱਖਵਿੰਦਰ ਸਿੰਘ ਰੋਨੂੰ, ਲਾਭਪ੍ਰੀਤ ਸਿੰਘ ਨਿੱਕੂ, ਅਜੈਬ ਸਿੰਘ ਲਦੇਨ ਵਾਸੀ ਲੱਲੂਆਣਾ ਰੋਡ ਮਾਨਸਾ ਅਤੇ ਸਰਬਜੀਤ ਸਿੰਘ ਸੁੱਖਾ ਵਾਸੀ ਮਾਨਸਾ ਦੇ ਖਿਲਾਫ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here