

ਮਾਨਸਾ 21 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਕਾਂਗਰਸ ਵੱਲੋਂ ਮਨਰੇਗਾ ਕਾਮਿਆਂ ਦੇ ਹੱਕ ਵਿੱਚ ਸ਼ੁਰੂ ਕੀਤੀ ਮਨਰੇਗਾ ਬਚਾਓ ਸੰਗਰਾਮ ਤਹਿਤ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਬੀਤੇ ਦਿਨ ਹਲਕਾ ਮਾਨਸਾ ਦੇ ਪਿੰਡ ਖੀਵਾ ਦਿਆਲੂ ਵਾਲਾ , ਗੁਰਥੜੀ, ਮੱਤੀ ਅਤੇ ਅਤਲਾ ਖੁਰਦ ਵਿਖੇ ਨਰੇਗਾ ਬਚਾਓ ਸੰਗਰਾਮ ਤਹਿਤ ਨਰੇਗਾ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਨਾਲ ਵਿਸਥਾਰਪੂਰਕ ਗੱਲਬਾਤ ਕੀਤੀ। ਇਸ ਮੌਕੇ ਬੀਜੇਪੀ ਸਰਕਾਰ ਵੱਲੋਂ ਨਰੇਗਾ ਵਰਗੀ ਲੋਕ-ਹਿਤੈਸ਼ੀ ਯੋਜਨਾ ਨੂੰ ਕਮਜ਼ੋਰ ਕਰਨ ਅਤੇ ਮਜ਼ਦੂਰਾਂ ਨੂੰ ਦਬਾਉਣ ਦੀਆਂ ਕੋਝੀਆਂ ਚਾਲਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਰੇਗਾ ਮਜ਼ਦੂਰਾਂ ਅਤੇ ਗਰੀਬ ਵਰਗ ਦੇ ਹੱਕਾਂ ਦੀ ਰੱਖਿਆ ਲਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਡਟ ਕੇ ਲੜਾਈ ਲੜ ਰਹੇ ਹਨ। ਇਹ ਸੰਘਰਸ਼ ਰਾਹੁਲ ਗਾਂਧੀ ਜੀ ਦੀ ਉਸ ਦੂਰਦਰਸ਼ੀ ਸੋਚ ਦਾ ਹਿੱਸਾ ਹੈ, ਜਿਸਦਾ ਮਕਸਦ ਭਾਰਤ ਦੇ ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤੀ ਵਰਗ ਨੂੰ ਇਨਸਾਫ਼, ਰੋਜ਼ਗਾਰ ਅਤੇ ਇੱਜ਼ਤ ਦੇਣਾ ਹੈ।
ਨਰੇਗਾ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਨੇ ਪੂਰੇ ਜੋਸ਼ ਨਾਲ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਡਟ ਕੇ ਸੰਘਰਸ਼ ਕਰਨ ਦਾ ਸੰਕਲਪ ਲਿਆ। ਇਸ ਮੌਕੇਬਲਦੇਵ ਸਿੰਘ ਬਲਾਕ ਪ੍ਰਧਾਨ ਭੀਖੀ ਪ੍ਰਗਟ ਸਿੰਘ ਖੀਵਾ. ਪ੍ਰਧਾਨ ਰਾਜੀਵ ਗਾਂਧੀ ਸੰਗਠਨ ,ਭੋਲਾ ਸਿੰਘ ਸਰਪੰਚ ਅਤਲਾ ਕਲਾਂ ,ਗੁਦੜ ਸਿੰਘ ਸਾਬਕਾ ਸਰਪੰਚ ,ਦਰਸ਼ਨ ਸਿੰਘ ,ਗੋਬਿੰਦ ਸਿੰਘ ,ਜਸਵੰਤ ਸਿੰਘ,ਗੁਰਥੜੀ ਰਾਏ ਸਿੰਘ ਸਾਬਕਾ ਸਰਪੰਚ , ਜਸਵੰਤ ਮੱਤੀ ,ਪਵਨ ਕੁਮਾਰ ਮੱਤੀ ,ਕੌਰ ਸਿੰਘ ,ਹੀਰਾ ਸਿੰਘ ਸਾਬਕਾ ਬਲਾਕ ਸਮਿਤੀ ਮੈਂਬਰ , ਕਾਲਾ ਸਿੰਘ ,ਅਮਰੀਕ ਸਿੰਘ ਅਲੀਸ਼ੇਰ,ਹਰਪ੍ਰੀਤ ਸਿੰਘ ਨੰਦਗੜ੍ਹ , ਪ੍ਰਬਜੋਤ ਸਿੰਘ ਡੀਨੁ , ਐਡਵੋਕੇਟ ਰਵੀ ਰੁਪਾਲ,ਮਨਦੀਪ ਚਹਿਲ ਤੇ ਵੱਡੀ ਗਿਣਤੀ ਵਿਚ ਮਨਰੇਗਾ ਵਰਕਰ ਤੇ ਪਿੰਡ ਵਾਸੀ ਮਜੂਦ ਸਨ























