

ਚੰਡੀਗੜ੍ਹ: ਸੂਬੇ ‘ਚ ਮਾਨਸੂਨ 10 ਜੁਲਾਈ ਤੋਂ ਆਉਣ ਦੀ ਉਮੀਦ ਹੈ ਪਰ ਮਾਨਸੂਨ ਤੋਂ ਪਹਿਲਾਂ ਸੂਬੇ ‘ਚ ਪ੍ਰੀ ਮਾਨਸੂਨ ਬਾਰਸ਼ ਨੇ ਮੌਸਮ ਖੁਸ਼ਨੁਮਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਈ ਥਾਂਵਾਂ ‘ਤੇ ਅੱਜ ਵੀ ਬਾਰਸ਼ ਹੋਈ। ਚੰਡੀਗੜ੍ਹ ਦੇ ਨਾਲ ਕਈ ਜ਼ਿਲ੍ਹਿਆਂ ‘ਚ ਬਾਰਸ਼ ਹੋਈ ਹੈ।
ਅਜਿਹੇ ‘ਚ ਲੁਧਿਆਣਾ ‘ਚ ਭਾਰੀ ਮੀਂਹ ਪਿਆ। ਇੱਕ ਪਾਸੇ ਜਿੱਥੇ ਇਸ ਬਾਰਸ਼ ਨੇ ਪ੍ਰਸਾਸ਼ਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਸ਼ਹਿਰ ‘ਚ ਕਈ ਹਿੱਸਿਆਂ ‘ਚ ਪਾਣੀ ਭਰ ਗਿਆ। ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਿੱਤੀ ਹੈ।

Punjab: Waterlogged streets in Ludhiana due to rainfall in the city13215:46 – 8 Jul 201933 people are talking about thisTwitter Ads information and privacy
ਪ੍ਰੀ ਮਾਨਸੂਨ ਬਾਰਸ਼ ਨਾਲ ਕਿਸਾਨਾਂ ਦੇ ਚਿਹਰੇ ‘ਤੇ ਵੀ ਕੁਝ ਖੁਸ਼ੀ ਦੀ ਲਹਿਰ ਆਈ ਹੈ। ਪੰਜਾਬ ਦੇ ਕਈ ਹਿੱਸਿਆ ‘ਚ ਅੱਜ ਬਾਰਸ਼ ਦੇ ਨਾਲ ਬਦਲ ਛਾਏ ਰਹਿਣਗੇ। ਇਸ ਨਾਲ ਲੋਕਾਂ ਨੂੰ ਪੈ ਰਹੀ ਭਿਆਨਕ ਗਰਮੀ ਤੋਂ ਰਾਹਤ ਦੇ ਨਾਲ ਪਾਰੇ ‘ਚ ਵੀ ਕੁਝ ਗਿਰਾਵਟ ਆਵੇਗੀ।























