
ਸਰਦੂਲਗੜ੍ਹ,12 ਦਸੰਬਰ (ਬਲਜੀਤ ਪਾਲ):ਸਰਦੂਲਗੜ੍ਹ ਹਲਕੇ ਦੇ ਪਿੰਡ ਰਾਮਾਨੰਦੀ ਵਿਖੇ ਗੁਰਮੀਤ ਖ਼ਾਨ (ਮਰਦਾਨੇ ਕੇ) ਪਿਛਲੇ ਕਈ ਸਾਲਾਂ ਤੋਂ ਫੇਫੜਿਆਂ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਚੱਲ ਰਿਹਾ ਹੈ। ਉਸ ਦਾ ਇਲਾਜ ਕਰਵਾਉਣ ਲਈ ਪਰਿਵਾਰ ਵੱਲੋਂ ਵੱਖ ਵੱਖ ਹਸਪਤਾਲਾਂ ਵਿੱਚ ਉਸ ਦਾ ਇਲਾਜ ਕਰਵਾਇਆ ਗਿਆ । ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਉਸ ਦੇ ਪਹਿਲਾਂ ਤਿੰਨ ਅਪਰੇਸ਼ਨ ਹੋ ਚੁੱਕੇ ਹਨ ਹੁਣ ਉਸ ਦਾ ਇੱਕ ਆਪ੍ਰੇਸ਼ਨ ਟੀਬੀ ਹਸਪਤਾਲ ਪਟਿਆਲਾ ਤੋਂ ਹੋਣਾ ਹੈ ।ਜਿਸ ਵਾਸਤੇ ਪਰਿਵਾਰ ਨੂੰ ਆਰਥਿਕ ਮਦਦ ਦੀ ਜ਼ਰੂਰਤ ਹੈ ਪਰਿਵਾਰ ਨੇ ਦਾਨੀ ਸੱਜਣਾ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ । ਗੁਰਮੀਤ ਖ਼ਾਨ ਦੀ ਪਤਨੀ ਰਾਣੀ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਦਾ ਪਿਛਲੇ ਕਈ ਸਾਲਾਂ ਤੋਂ ਫੇਫੜਿਆਂ ਅਤੇ ਗੁਰਦਿਆਂ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ । ਉਨ੍ਹਾਂ ਨੇ ਦੱਸਿਆ ਕਿ ਉਸ ਦੇ ਇਲਾਜ ਤੇ ਹੁਣ ਤੱਕ ਪੰਜ ਤੋਂ ਛੇ ਲੱਖ ਰੁਪਿਆ ਖਰਚਾ ਹੋ ਚੁੱਕਿਆ ਹੈ ਉਸ ਦੇ ਤਿੰਨ ਅਪਰੇਸ਼ਨ ਹੋ ਚੁੱਕੇ ਹਨ। ਪਿੰਡ ਰਾਮਾਨੰਦੀ ਦੇ ਸਮੂਹ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਹੋਰ ਮੋਹਤਬਰਾਂ ਨੇ ਆਪਣੇ ਕੋਲੋਂ ਖ਼ਰਚ ਕਰਕੇ ਉਸ ਦਾ ਇਲਾਜ਼ ਕਰਵਾਇਆ ਗਿਆ। ਉਸ ਦੀ ਲੜਕੀ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਆਪਣੀ ਪੜ੍ਹਾਈ ਛੱਡ ਕੇ ਘਰ ਵਿਖੇ ਕੰਮ ਕਰ ਰਹੀ ਹੈ ਤਾਂ ਕਿ ਉਸ ਦੇ ਪਿਤਾ ਦਾ ਇਲਾਜ ਹੋ ਸਕੇ। ਘਰ ਵਿੱਚ ਸਿਰਫ਼ ਉਸ ਦਾ ਪਿਤਾ ਹੀ ਕਮਾਉਣ ਵਾਲਾ ਸੀ ਜਿਸ ਤੋਂ ਸਾਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਲੰਬੇ ਸਮੇਂ ਤੋਂ ਉਸ ਦੀ ਬਿਮਾਰ ਕਾਰਨ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਅਤੇ ਉਸ ਦੇ ਇਲਾਜ ਲਈ ਵੀ ਉਹ ਦਰ ਦਰ ਜਾ ਕੇ ਮਦਦ ਦੀ ਗੁਹਾਰ ਲਾ ਰਹੇ ਹਨ । ਸਮੂਹ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਸੰਸਥਾਵਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਬੇ ਨਾਨਕ ਦੇ ਵਾਰਸ਼ੋ ਆਉ ਇਸ ਮਰਦਾਨੇ ਕੇ ਭਾਈਚਾਰੇ ਦੇ ਇਲਾਜ ਕਰਵਾਉਣ ਲਈ ਇਸ ਪਰਿਵਾਰ ਦੀ ਦਿਲ ਖੋਲ੍ਹ ਕੇ ਮਦਦ ਕਰੀਏ ਤਾਂ ਕਿ ਇਸ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਗੁਰਮੀਤ ਖ਼ਾਨ ਨੂੰ ਬਚਾਇਆ ਜਾ ਸਕੇ ।

ਕੈਪਸ਼ਨ: ਗੁਰਮੀਤ ਖਾਨ ਨਾਲ ਉਸ ਦੀ ਪਤਨੀ ਰਾਣੀ ਕੌਰ ਅਤੇ ਲੜਕੀ ਜਾਣਕਾਰੀ ਦਿੰਦੇ ਹੋਏ ।
EDITED BY : SARA YAHA | | Last Updated : 7:00 PM 12 ਦਸੰਬਰ 2018
























