
ਝੁਨੀਰ (ਸਾਰਾ ਯਹਾ,ਰਣਦੀਪ ਸਿੰਘ) : ਬਾਬਾ ਲੱਖ ਦਾਤਾ ਪੀਰ ਜੀ ਦਾ ਵਿਸ਼ਾਲ ਭੰਡਾਰਾ ਸੱਤ ਮਾਰਚ ਨੂੰ ਢਾਣੀ ਮਸੀਤਾਂ ਵਾਲੀ ਫਤਿਆਬਾਦ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੇਸ਼ ਕਾਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਢਾਣੀ ਮਸੀਤਾ ਵਾਲੀ ਵਿਖੇ ਬਾਬਾ ਲੱਖ ਦਾਤਾ ਜੀ ਦਾ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਸ ਭੰਡਾਰੇ ਵਿੱਚ ਪੰਜਾਬ ਦੇ ਮਸ਼ਹੂਰ ਸਿੰਗਰ ਸਾਰਥੀ ਕੇ ਅਤੇ ਮਾਸ਼ਾ ਅਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ ਅਤੇ ਗੁਰੂ ਲੰਗਰ ਅਤੁੱਟ ਵਰਤਾਇਆ ਜਾਵੇਗਾ ।ਪੰਜਾਬੀ ਸਿੰਗਰਾਂ ਵੱਲੋਂ ਪੀਰ ਜੀ ਦਾ ਗੁਣਗਾਣ ਕੀਤਾ ਜਾਵੇਗਾ ਪੰਜਾਬ ਹਰਿਆਣਾ ਤੋਂ ਵਿਸ਼ੇਸ਼ ਤੌਰ ਤੇ ਸੰਗਤਾਂ ਪੁੱਜ ਰਹੀਆਂ ਹਨ ।
EDITED BY : SARA YAHA | | Last Updated : 8:੦6 pm 5 ਮਾਰਚ 2019























