

ਮਾਨਸਾ 28 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)
ਸੁੱਕਰਵਾਰ ਨੂੰ ਬਾਬਾ ਭਾਈ ਗੁਰਦਾਸ ਜੀ ਦੀ ਸਮਾਧੀ ਤੇ ਲੱਗੇ ਸਲਾਨਾ ਮੇਲੇ ਚ ਏਥੇ ਮੱਥਾ ਟੇਕਣ ਵਾਲੇ ਸਰਧਾਲੂਆ ਦਾ ਹਜਾਰਾ ਦੀ ਗਿਣਤੀ ਵਿੱਚ ਸੈਲਾਬ ਉਮੜ ਗਿਆ ਅਤੁੱਟ ਆਸਥਾ ਚ ਜੁੜੈ ਭਗਤਾ ਨੇ ਮਨੋਕਾਮਨਾ ਪੂਰੀਆ ਹੋਣ ਤੇ ਗੂੜ ਦੀ ਭੈਲੀ,ਪਤਾਸੇ ,ਲੂਣ ,ਝਾੜੂ ਤੇ ਕਣਕ ਆਦਿ ਚੜਾਕੇ ਆਪਣੀਆ ਮੰਨਤਾ ਉਤਾਰੀਆ ।ਮੇਲੇ ਦੋਰਾਨ ਪੁਲਿਸ ਪ੍ਰਸ਼ਾਸਨ ਵੱਲੋ ਥਾਣਾ ਸਿਟੀ 1 ਦੀ ਇੰਚਾਰਜ ਬੇਅੰਤ ਕੌਰ ਦੀ ਨਿਗਰਾਨੀ ਹੇਠ ਪੁਲਿਸ ਪ੍ਰਸ਼ਾਸਨ ਵੱਲੋ ਸੁਰੱਖਿਆ ਦੇ ਪੂਰਨ ਪ੍ਰਬੰਧ ਕੀਤੇ ਗਏ ਹਨ ਇਸ ਤੋ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਸਾਬਕਾ ਆਈ ਜੀ ਪਰਮਜੀਤ ਸਿੰਘ ਗਿੱਲ ਵੀ ਬਾਬਾ ਜੀ ਦੀ ਸਮਾਧ ਤੇ ਨਤਮੱਸਤਕ ਹੋਏ ।ਇਸ ਦੋਰਾਨ ਡੇਰੇ ਦੇ ਮਹੰਤ ਅੰਮ੍ਰਿਤ ਮੁਨੀ ਵੱਲੋ ਉਹਨਾ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਇਸ ਦੇ ਨਾਲ ਹੀ ਸਮਾਜਸੇਵੀ ਸੰਸਥਾਵਾ ਵੱਲੋ ਤਰਾ ਤਰਾ ਦੇ ਲੰਗਰ ਲਗਾਕੇ ਸਰਧਾਲੂਆ ਦੀ ਸੇਵਾ ਕੀਤੀ ਇਸ ਦੋਰਾਨ ਅਗਰਵਾਲ ਸਭਾਂ ਵੱਲੋ ਵੀ ਡੇਰੇ ਦੇ ਮਹੰਤ ਅੰਮ੍ਰਿਤ ਮੁਨੀ ਨੂੰ ਸਨਮਾਨਿਤ ਕੀਤਾ ਗਿਆ ਇਸ ਦੋਰਾਨ ਬਠਿੰਡਾ ਤੋ ਵਿਸੇਸ ਤੋਰ ਤੇ ਪਹੁੰਚੇ ਲੀਲਾ ਰਾਮ ਭੱਠੇ ਵਾਲੇ ਤੇ ਦਰਸਨ ਲਾਲ ਫਰਵਾਈ ਨੇ ਪਿਛਲੇ ਸਾਲਾ ਦੀ ਤਰਾ ਇਸ ਸਾਲ ਵੀ ਜਲੇਬੀਆ ਦਾ ਲੰਗਰ ਲਾਇਆ ਇਸੇ ਤਰਾ ਰਵੀ ਕੁਮਾਰ ਅਤੇ ਸੁਰਿੰਦਰ ਮੀਰਪੁਰੀਆਂ ਨੇ ਵੀ ਸਹਿਰ ਵਾਸੀਆ ਲਈ ਛੋਲੇ ਪੂਰੀ ਕੜੀ ਚਾਵਲ ਆਦਿ ਦਾ ਲੰਗਰ ਲਗਾਕੇ ਆਪਣੇ ਮਨ ਦੀ ਸੰਤੂਸਟੀ ਜਾਹਰ ਕੀਤੀ ਮੇਲੇ ਦੋਰਾਨ ਬੱਚਿਆ ਲਈ ਝੂਲੇ ਅਤੇ ਖਿਡੋਣੇ ਦਾ ਵੀ ਵਿਸੇਸ ਪ੍ਰਬੰਧ ਦੇਖਣ ਨੂੰ ਮਿਲਿਆ ਇਸ ਮੋਕੈ ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸੋਕ ਗਰਗ , ਜਿਲਾ ਪ੍ਰਧਾਨ ਵਿਨੋਦ ਭੰਮਾ , ਸ਼੍ਰੀ ਸਨਾਤਨ ਧਰਮ ਸਭਾ ਦੇ ਮੀਤ ਪ੍ਰਧਾਨ ਰਾਜੇਸ ਪੰਧੇਰ , ਬਿੰਦਰਪਾਲ ਗਰਗ ਸੁਰਿੰਦਰ ਲਾਲੀ , ਤਰਸੇਮ ਜੋਗਾ , ਮਲਕੀਤ ਭਪਲਾ ,ਰਾਜੂ ਦਰਾਕਾ , ਮਨਜੀਤ ਮੀਤਾ , ਜਗਰਾਜ ਸਿੰਘ , ਸਿਵਜੀ ਰਾਮ, ਜਗਦੇਵ ਢਿਲੋ, ਸੰਜੀਵ ਕੁਮਾਰ , ਪ੍ਰਦੀਪ ਸਿੰਘ, ਸੁਰਿੰਦਰ ਨੰਗਲੀਆ , ਰਾਜ ਕੁਮਾਰ ਰਾਜੀ , ਇੱਦਾ ,ਤੀਰਥ ਸਿੰਘ ਮਿੱਤਲ , ਦਰਸਨ ਪਾਲ ,ਭੂਸਣ ਕੁਮਾਰ , ਸੰਜੇ ਮਿੱਤਲ , ਮਾ ਰੁਲਦੂ ਬਾਂਸਲ , ਅਦਰਸਨ ਕੁਮਾਰ ,ਚਿੰਟੁ ਮੀਰਪੁਰੀਆ ,ਅਮਰਨਾਂਥ,ਬਿਰਜਲਾਲ ,ਸੋਮਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਹਿਰ ਨਿਵਾਸੀ ਹਾਜਰ ਸਨ























