ਬਾਬਾ ਧਿਆਨ ਦਾਸ ਸਾਲਾਨਾ ਜੋੜ ਮੇਲੇ ਦੌਰਾਨ ਖੂਨਦਾਨ ਕੈਂਪ ‘ਚ 60 ਯੂਨਿਟ ਖੂਨਦਾਨ ਕੀਤਾ

0
22

ਮਾਨਸਾ , 5ਅਪ੍ਰੈਲ (ਬੀ.ਪੀ. ਸਿੰਘ ): ਬਾਬਾ ਧਿਆਨ ਦਾਸ ਦੇ ਸਾਲਾਨਾ ਜੋੜ ਮੇਲੇ ਤੇ ਬਾਬਾ ਧਿਆਨ ਦਾਸ ਜਨ ਸਹਾਰਾ ਕਲੱਬ ਝੁਨੀਰ ਵੱਲੋਂ  ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਖ਼ੂਨਦਾਨੀ ਇੰਦਰਜੀਤ ਸਿੰਘ ਗੋਲੂ ਢਿੱਲੋਂ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਇੰਸਪੈਕਟਰ ਪਰਮਿੰਦਰ ਕੌਰ ਨੇ ਕੀਤਾ । ਕੈਂਪ ਦੌਰਾਨ ਇੰਸਪੈਕਟਰ ਬਿਕਰਮਜੀਤ ਸਿੰਘ ਵਿੱਕੀ ਵਿਸ਼ੇਸ਼ ਤੌਰ ਤੇ ਪਹੁੰਚੇ । ਕੈਂਪ ਦੌਰਾਨ ਖੂਨ ਇਕੱਤਰ ਕਰਨ ਲਈ ਵਾਦੀ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਪਹੁੰਚੀ। ਇਸ ਮੌਕੇ 60 ਸਵੈ-ਇੱਛਤ ਖ਼ੂਨਦਾਨੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਇੰਸਪੈਕਟਰ ਪਰਮਿੰਦਰ ਕੌਰ ਨੇ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਖ਼ੂਨਦਾਨ ਨਾਲ ਜੁੜੀਆਂ  ਜੁੜੀਆਂ ਹੋਈਆਂ ਸੰਸਥਾਵਾਂ ਅਤੇ ਖੂਨਦਾਨੀ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਵੱਲੋਂ ਦਾਨ ਕੀਤੇ ਖੂਨ ਨਾਲ ਸੜਕ ਹਾਦਸਿਆਂ ਅਤੇ ਵੱਖ ਵੱਖ ਬਿਮਾਰੀਆਂ ਵਿੱਚ ਖੂਨ ਦੀ ਕਮੀ ਕਾਰਨ ਮਰਨ ਵਾਲੇ ਮਨੁੱਖਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਈਆਂ ਜਾਂਦੀਆਂ ਹਨ ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਭਰਵੀਂ ਪ੍ਰਸੰਸਾ ਕੀਤੀ। ਇਸ ਮੌਕੇ ਅੰਗਰੇਜ਼ ਚੰਦ ਬੁਰਜਾਂ ਵਾਲੇ, ਰਣਜੀਤ ਸਿੰਘ ਰਾਮਾਨੰਦੀ, ਪ੍ਰਧਾਨ ਰਵਿੰਦਰ ਸਿੰਘ ਕਾਲਾ, ਜਸਵਿੰਦਰ ਜੱਸੀ, ਨੰਬਰਦਾਰ ਗੁਰਵਿੰਦਰ ਸਿੰਘ , ਤੋਤਾ ਸਿੰਘ ਹੀਰਕੇ, ਸਹਾਇਕ ਥਾਣੇਦਾਰ ਗੰਗਾ ਰਾਮ, ਹਰੀ ਚੰਦ ਸਿੰਗਲਾ, ਅਮਰਜੀਤ ਸਿੰਘ ਮਾਨਸਾ   ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here