

ਮਾਨਸਾ 11 ਮਾਰਚ,(ਸਾਰਾ ਯਹਾ,(ਬਲਜੀਤ ਸ਼ਰਮਾ) : ਖੇਡਾਂ ,ਸਹਿਤਕ ,ਸਭਿਆਚਾਰ ਅਤੇ ਸਮਾਜ ਸੇਵੀ ਸਰਗਰਮੀਆਂ ਚ ਹਮੇਸ਼ਾ ਮੋਹਰੀ ਰਹਿਣ ਵਾਲੇ ਚੁੰਨੀ ਲਾਲ ਗੋਇਲ ਦੇ
ਅਚਨਚੇਤ ਦੇਹਾਂਤ ਨੇ ਸਭਨਾਂ ਨੂੰ ਵੱਡੀ ਸੱਟ ਮਾਰੀ ਹੈ,ਸਮਾਜ ਦੇ ਹਰ ਵਰਗ ਲਈ ਵੱਡਾ ਸਹਾਰਾ ਬਣਨ ਵਾਲੇ ਇਸ ਆਗੂ ਨੂੰ ਸਭਨਾਂ ਸੰਸਥਾਵਾਂ
ਵੱਲ੍ਹੋ 12 ਮਾਰਚ ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਭਾਵਭਿੰਨੀ ਸ਼ਰਧਾਜਲੀ ਦਿਤੀ ਜਾ ਰਹੀ ਹੈ।
ਪਾਵਰਕਾਮ ਮਾਨਸਾ ਮੰਡਲ ਲੇਖਾਕਾਰ ਵਜੋ ਉਸ ਨੇ ਅਗਲੇ ਵਰ੍ਹੇ ਸੇਵਾ ਮੁਕਤ ਹੋਣਾ ਸੀ,ਪਰ ਅਚਨਚੇਤ ਹੀ ਉਹ ਜ਼ਿੰਦਗੀ ਤੋ ਮੁੱਕਤੀ ਲੈ
ਗਿਆ,ਹਾਰਟ ਅਟੈਕ ਨਾਲ ਜਿੰਨੀ ਜਾਨ ਉਸ ਦੀ ਸੋਖੀ ਨਿਕਲੀ,ਉਨਾਂ ਹੀ ਔਖਾ ਉਹ ਮਗਰਲਿਆ ਨੂੰ ਔਖਾ ਕਰ ਗਿਆ,ਨਾ ਉਹ ਕਦੇ ਫੁੱਟਬਾਲ ਚ
ਥੱਕਿਆ,ਤੇ ਨਾ ਹੀ ਭੰਗੜੇ ਦੇ ਪਿੜ੍ਹ ਚ ਅੱਕਿਆ ਥੱਕਿਆ ਸੀ,ਪਰ ਜਿੰਦਗੀ ਹੱਥੋਂ ਹਾਰ ਗਿਆ, ਜਾਂ ਕਹਿ ਲਉ ਕਿ ਮੌਤ ਨੇ ਪਿੱਠ ਤੇ ਵਾਰ ਕਰਨ
ਵਾਂਗੂ ਮੌਕਾ ਹੀ ਨਹੀ ਦਿੱਤਾ ,ਨਹੀ ਚੁੰਨੀ ਇਨੀ ਜਲਦੀ ਹਾਰਨ ਵਾਲਾ ਨਹੀ ਸੀ,ਉਸ ਨੂੰ ਜ਼ਿੰਦਗੀ ਨਾਲ ਲੜਨ ਦਾ ਹਰ ਦਾਅ ਪੇਚ ਆਉਦਾ ਸੀ।
ਉਸ ਨੇ ਰੱਜ਼ਕੇ ਫੁੱਟਬਾਲ ਖੇਡੀ, ਰੱਜ਼ਕੇ ਗੀਤ ਸੰਗੀਤ ਨਾਲ ਢੋਲਕੀ ਕੁੱਟੀ,ਰੱਜ਼ਕੇ ਭੰਗੜਾ ਪਾਇਆ, ਕਾਲਜ ਦੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ
ਚ ਆਲਰਾਊਂਡਰ ਦੇ ਤੌਰ ਤੇ ਕੰਮ ਕੀਤਾ, ਦੇਸ਼ ਭਰ ਚ ਅਪਣੀ ਕਲਾਂ ਦੇ ਜ਼ੋਹਰ ਦਿਖਾਏ, ਉਹ ਕੰਮ ਦਾ ਵੀ ਧਨੀ ਸੀ ਤੇ ਵਿਭਾਗ ਚ ਜਥੇਬੰਦਕ ਤੌਰ
ਵੀ ਅਪਣੀ ਜਿੰਮੇਵਾਰੀ ਡੱਟਕੇ ਨਿਭਾਉਦਾ ਸੀ।
ਉਸ ਨੇ ਗੋਲਡਨ ਫੁੱਟਬਾਲ ਕਲੱਬ ਚ ਫੁੱਟਵਾਲ ਖੇਡੀ, ਭੰਗੜਾ ਗਿੱਧਾ ਐਸੋਸੀਏਸ਼ਨ ਦੀ ਅਗਵਾਈ ਚ ਸਭਿੱਚਾਰਕ ਸਰਗਰਮੀਆਂ ਨੂੰ ਪ੍ਰਫੁੱਲਤ
ਕੀਤਾ ਅਤੇ ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਸੀਨੀਅਰ ਆਗੂ ਵੱਜੋ ਵਿਚਰਦਿਆਂ ਹਰ ਵਰ੍ਹੇ ਧੀਆਂ ਦੀ ਲੋਹੜੀ ਨੂੰ ਸਮਰਪਿਤ ਲੋਹੜੀ ਮੇਲੇ ਨੂੰ
ਪੱਕੇ ਪੈਰੀ ਕਰਨ ਚ ਅਪਣਾ ਵੱਡਾ ਯੋਗਦਾਨ ਪਾਇਆ।
ਉਹ ਨਹਿਰੂ ਕਾਲਜ ਮਾਨਸਾ ਚ ਪੜ੍ਹਿਆ,ਫਿਰ ਪੈਸਟੀਸਾਈਡ ਚ ਕੰਮ ਕੀਤਾ,ਫਿਰ ਸਾਰਾ ਕਾਰਜ ਪਾਵਰਕਾਮ ਤੇ ਸਮਾਜ ਸੇਵਾ ਦੇ ਲੇਖੇ ਲਾਇਆ,
ਉਹ ਧੀ,ਪੁੱਤਰਾਂ ਪੱਖੋ ਪੂਰੀ ਤਰ੍ਹਾਂ ਸੋਖਾ ਸੀ,ਪਰ ਜਦੋ ਖੁਦ ਨੇ ਸੌਖ ਮਾਣਨੀ ਸੀ,ਤਾਂ ਜਹਾਨੋ ਤੁਰ ਗਿਆ,ਉਸ ਦੇ ਅਚਾਨਕ ਵਿਛੋੜੇ ਦਾ ਕਿਸੇ ਨੂੰ ਵੀ
ਸੱਚ ਨੀ ਆ ਰਿਹਾ।
EDITED BY : SARA YAHA | | Last Updated : 7:27 pm 11 ਮਾਰਚ 2019






















