

ਮਾਨਸਾ, 11 ਮਾਰਚ (ਸਾਰਾ ਯਹਾ,(ਹੀਰਾ ਮਿੱਤਲ) : ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਐਨ.ਐਸ.ਐਸ. ਅਤੇ ਬਡੀ ਗਰੁੱਪ ਅਧੀਨ ਨਸ਼ਿਆਂ ਖਿਲਾਫ਼ ਇਕ ਜਾਗਰੂਕਤਾ ਕੈਂਪ ਅਤੇ ਰਾਸ਼ਟਰ ਮੰਡਲ ਦਿਵਸ ਪ੍ਰਿੰਸੀਪਲ ਸ਼੍ਰੀ ਹਰਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਮਨਾਇਆ ਗਿਆ।
ਇਸ ਮੌਕੇ ਸ੍ਰੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਰਾਸ਼ਟਰ ਮੰਡਲ ਵਿਚ 53 ਦੇਸ਼ ਹਨ। ਇਸ ਵਿਚ ਭਾਰਤ ਵੀ ਇੱਕ ਸ਼ਕਤੀਸ਼ਾਲੀ ਮੈਂਬਰ ਹੈ । ਰਾਸ਼ਟਰ ਮੰਡਲ ਦੇਸ਼ ਇਸ ਸਾਲ ਆਪਣੀ 70ਵੀਂ ਵਰ੍ਹੇਗੰਢ ਲੰਦਨ ਵਿਚ ਮਨਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸਾਰੇ ਰਾਸ਼ਟਰ ਮੰਡਲ ਦੇਸ਼ਾਂ ਵੱਲੋਂ ਆਪਣਾ ਵਿਸ਼ਾ ਵਾਤਾਵਰਣ ਦੀ ਸੰਭਾਲ ਕਰਨਾ ਰੱਖਿਆ ਗਿਆ ਹੈ।
ਇਸ ਦੌਰਾਨ ਨਿਸ਼ਚਾਇ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀਮਤੀ ਮਨਪ੍ਰੀਤ ਕੋਰ ਨੇ ਨਸ਼ਿਆਂ ਤੋ ਬਚਣ ਬਾਰੇ ਅਤੇ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਪੁਲਿਸ ਸਾਂਝ ਕੇਂਦਰ ਮਾਨਸਾ ਦੇ ਇੰਚਾਰਜ ਇੰਸਪੈਕਟਰ ਸ਼੍ਰੀ ਸੁਖਦਰਸ਼ਨ ਸਿੰਘ ਵੱਲੋਂ ਸਾਂਝ ਕੇਂਦਰ ਵਿਚ ਮਿਲਣ ਵਾਲੀਆਂ ਸਹੂਲਤਾ ਬਾਰੇ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੋਕੇ ਬਡੀ ਗਰੁੱਪ ਦੇ ਇੰਚਾਰਜ ਸ਼੍ਰੀ ਜਸਵਿੰਦਰ ਪਾਲ ਇੰਸ: ਵੱਲੋਂ ਨਸ਼ੇ ਨਾ ਕਰਨ ਦਾ ਸੰਦੇਸ਼ ਦਿੱਤਾ ਗਿਆ ਅਤੇ ਟਰੈਫਿਕ ਇੰਚਾਰਜ ਸ਼੍ਰੀ ਸੁਰੇਸ਼ ਕੁਮਾਰ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। 
ਇਸ ਮੌਕੇ ਐਨ.ਸੀ.ਸੀ. ਕੇਅਰ ਟੇਕਰ ਸ਼੍ਰੀ ਹਰਪਾਲ ਸਿੰਘ, ਐਨ.ਐਸ.ਐਸ. ਕੋਆਰਡੀਨੇਟਰ ਸ਼੍ਰੀ ਜਸਪਾਲ ਸਿੰਘ, ਸ਼੍ਰੀਮਤੀ ਕੁਲਵਿੰਦਰ ਕੋਰ ਇੰਸ:, ਸ਼੍ਰੀਮਤੀ ਹਰਪ੍ਰੀਤ ਕੋਰ ਇੰਸ:, ਸ਼੍ਰੀ ਗੁਰਬਿੰਦਰ ਸਿੰਘ ਇੰਸ:, ਸ਼੍ਰੀ ਜਸਵਿੰਦਰ ਸਿੰਘ ਇੰਸ:,ਸ਼੍ਰੀ ਗੁਰਪ੍ਰੀਤ ਸਿੰਘ ਇੰਸ:, ਅਕਾਊਟੈਂਟ ਸ਼੍ਰੀ ਸੰਦੀਪ ਸ਼ਰਮਾ ਅਤੇ ਸ਼੍ਰੀ ਜਰਨੈਲ਼ ਸਿੰਘ ਆਦਿ ਹਾਜਿਰ ਸਨ।






















