*ਬਲਾਤਕਾਰ ਪੀੜਤਾ ਦੀ ਸ਼ਨਾਖਤ ਜਨਤਕ ਕਰਨ ਤੇ ਮਹਿਲਾ ਕਮਿਸ਼ਨ ਸਖਤ, ਪੁਲਿਸ ਤੋਂ ਮੰਗਿਆ ਜਵਾਬ*

0
50

ਮਾਨਸਾ 20 ਅਗਸਤ (ਸਾਰਾ ਯਹਾਂ/ਜਗਤਾਰ ਧੰਜਲ) :- ਜਲੰਧਰ ਦੀ ਇਕ ਨਾਬਾਲਿਗਾ ਨਾਲ ਬਲਾਤਕਾਰ ਕਰਨ ,ਉਸਦੀ ਅਸ਼ਲੀਲ ਵੀਡੀਓ ਬਣਾ ਕੇ ਜਨਤਕ ਕਰਨ ਨਚੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਸਖਤ ਹੋ ਗਿਆ ਹੈ। ਪੁਲਿਸ ਕਮਿਸ਼ਨਰ ਜਲੰਧਰ ਨੂੰ ਪੱਤਰ ਲਿਖ ਕੇ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਅਦਾਲਤੀ ਆਦੇਸ਼ਾਂ ਤੇ ਕਿਸੇ ਵੀ ਬਲਾਤਕਾਰ ਪੀੜਤ ਦਾ ਨਾਂ, ਉਸਦੀ ਪਹਿਚਾਣ ਕਿਸੇ ਵੀ ਰੂਪ ਵਿੱਚ ਜਨਤਕ ਨਹੀ ਕੀਤੀ ਸਕਦੀ। ਪਰ ਜਲੰਧਰ ਵਿਖੇ ਇਕ ਨਾਬਾਲਿਗਾ ਨਾਲ ਕੁਝ ਵਿਅਕਤੀਆਂ ਨੇ ਨਸ਼ਾ ਖਵਾ ਕੇ ਬਲਾਤਕਾਰ ਕੀਤਾ,ਉਸਦੀ ਅਸ਼ਲੀਲ ਵੀਡੀਓ ਬਣਾਈ।ਨਾ ਸਿਰਫ ਉਸਦੀ ਵੀਡੀਓ ਵਾਇਰਲ ਕੀਤੀ, ਬਲਕਿ ਉਹਦਾ ਪੂਰਾ ਪਤਾ ਵੀ ਨਸ਼ਰ ਕਰ ਦਿੱਤਾ ਗਿਆ, ਜੋ ਔਰਤ ਅਧਿਕਾਰਾਂ ਦਾ ਉਲੰਘਣ ਹੈ। ਕਮਿਸ਼ਨ ਨੇ 22 ਅਗਸਤ ਤੱਕ ਪੁਲਿਸ ਕਮਿਸ਼ਨਰ ਜਲੰਧਰ ਤੋਂ ਇਸਦਾ ਜਵਾਬ ਮੰਗਿਆ ਹੈ।

LEAVE A REPLY

Please enter your comment!
Please enter your name here