

ਰੂਪਨਗਰ: ਬਲਾਚੌਰ ਮਾਰਗ ‘ਤੇ ਟਿੱਪਰ ਤੇ ਟਰੱਕ ਦਰਮਿਆਨ ਟੱਕਰ ਵਿੱਚ ਟਿੱਪਰ ਚਾਲਕ ਦੀ ਮੌਤ ਦੀ ਖ਼ਬਰ ਹੈ। ਦੋਵਾਂ ਭਾਰੀ ਵਾਹਨਾਂ ਦੀ ਲਪੇਟ ਵਿੱਚ ਕਾਰ ਵੀ ਆ ਗਈ, ਜਿਸ ਵਿੱਚ ਸਵਾਰ ਦੋ ਜਣਿਆਂ ਸਮੇਤ ਹਾਦਸੇ ਵਿੱਚ ਕੁੱਲ ਪੰਜ ਜਣੇ ਜ਼ਖ਼ਮੀ ਹੋ ਗਏ ਹਨ। ਹਾਦਸੇ ਕਾਰਨ ਸੜਕ ‘ਤੇ ਆਵਾਜਾਈ ਠੱਪ ਹੋ ਗਈ।
ਟਿੱਪਰ ਚਾਲਕ ਮਿੱਟੀ ਲੈ ਕੇ ਆਈਆਈਟੀ ਰੂਪਨਗਰ ਲਈ ਲਿਜਾ ਰਿਹਾ ਸੀ ਅਤੇ ਸਾਹਮਣੇ ਤੋਂ ਨਾਲਾਗੜ੍ਹ ਤੋਂ ਜਲੰਧਰ ਚੱਲੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਮ੍ਰਿਤਕ ਟਿੱਪਰ ਚਾਲਕ ਦੀ ਸ਼ਨਾਖ਼ਤ 22 ਸਾਲਾ ਦੀਪਾ ਵਜੋਂ ਹੋਈ ਹੈ ਜਦਕਿ ਟਰੱਕ ਚਾਲਕ ਗੁਰਮੀਤ ਸਿੰਘ ਦੀ ਲੱਤ ਟੁੱਟੀ ਹੈ। ਟਰੱਕ ਵਿੱਚ ਸਵਾਰ ਮਲਕੀਤ ਸਿੰਘ ਤੇ ਪਵਨ ਨੂੰ ਵੀ ਸੱਟਾਂ ਵੱਜੀਆਂ ਹਨ।
ਚਸ਼ਮਦੀਦਾਂ ਮੁਤਾਬਕ ਟਿੱਪਰ ਦੀਆਂ ਬਰੇਕਾਂ ਫੇਲ੍ਹ ਹੋਈਆਂ ਜਾਪਦੀਆਂ ਸਨ। ਉਨ੍ਹਾਂ ਮੁਤਾਬਕ ਟਿੱਪਰ ਚਾਲਕ ਖਿੜਕੀ ਰਾਹੀਂ ਬਾਹਰ ਨਿੱਕਲ ਕੇ ਲੋਕਾਂ ਪਰ੍ਹੇ ਹਟਣ ਦਾ ਇਸ਼ਾਰਾ ਕਰ ਰਿਹਾ ਸੀ। ਟਿੱਪਰ ਦੀ ਰਫ਼ਤਾਰ ਕਾਫੀ ਤੇਜ਼ ਸੀ ਜਿਸ ਕਾਰਨ ਬੇਕਾਬੂ ਹੋ ਕੇ ਉਹ ਟਰੱਕ ਵਿੱਚ ਵੱਜਾ। ਪੁਲਿਸ ਨੇ ਸੜਕ ਖਾਲੀ ਕਰਵਾ ਕੇ ਆਵਾਜਾਈ ਬਹਾਲ ਕਰਵਾ ਰਹੀ ਹੈ।
EDITED BY : SARA YAHA | | Last Updated : 7:43 PM 14 ਜਨਵਰੀ 2018
























