ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਝੁਨੀਰ ਵੱਲੋਂ ਕਰਵਾਏ ਗਏ ਦਿਵਿਆਂਗ ਬੱਚਿਆਂ ਦੇ ਖੇਡ ਮੁਕਾਬਲੇ

0
32

ਮਾਨਸਾ, 10 ਜਨਵਰੀ (ਬਲਜੀਤ ਸ਼ਰਮਾ) : ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਮਾਨਸਾ ਸ੍ਰੀਮਤੀ ਰਾਜਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਦੇ ਤਹਿਤ ਚਲ ਰਹੇ ਆਈ.ਈ.ਡੀ/ ਆਈ.ਈ.ਡੀ.ਐਸ.ਐਸ. ਕੰਪੋਨੈਂਟ ਅਧੀਨ ਖੇਡ ਗਰਾਊਂਡ ਝੁਨੀਰ ਵਿਖੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਦਿਵਿਆਂਗ ਬੱਚਿਆਂ ਦੀਆਂ ਦੌੜ, ਤੇਜ ਤੁਰਨਾਂ, ਛਾਲ ਮਾਰਨਾ ਅਤੇ ਗੋਲਾ ਸੁੱਟਣਾ ਆਦਿ ਖੇਡ ਮੁਕਾਬਲੇ ਕਰਵਾਏ ਗਏ। ਇੱਥੇ ਡੀ.ਐਸ.ਈ. ਸ੍ਰੀ ਰਾਕੇਸ਼ ਕੁਮਾਰ ਅਤੇ ਡੀ.ਐਸ.ਈ.ਟੀ. ਸ੍ਰੀ ਤਰਸੇਮ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਝੁਨੀਰ ਵੱਲੋਂ ਦਿਵਿਆਂਗ ਬੱਚਿਆਂ ਦੇ ਇਹ ਖੇਡ ਮੁਕਾਬਲੇ ਖੇਡ ਗਰਾਉਂਡ ਝੁਨੀਰ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਦਿਵਿਆਂਗ ਬੱਚਿਆਂ ਨੇ ਚੰਗੀ ਪੇਸ਼ਕਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੰਪੋਨੈਂਟ ਵੱਲੋਂ ਅਕਸਰ ਅਜਿਹੇ ਉਤਸ਼ਾਹਪੂਰਵਕ ਸਮਾਗਮ ਕਰਵਾਏ ਜਾਂਦੇ ਹਨ ਜਿਨ੍ਹਾਂ ਨਾਲ ਦਿਵਿਆਂਗ ਬੱਚਿਆਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਉਂਦਾ ਹੈ। ਉਹਨਾਂ ਨੇ ਦੱਸਿਆ ਅੱਜ ਬਲਾਕ ਪੱਧਰੀ ਖੇਡਾਂ ਦੀ ਲੜ੍ਹੀ ਦਾ ਦੂਸਰਾ ਦਿਨ ਹੈ ਜੋ ਕਿ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਝੁਨੀਰ ਵੱਲੋਂ ਕਰਵਾਇਆ ਜਾ ਰਿਹਾ ਹੈ ਇਸਦਾ ਪੂਰਾ ਪ੍ਰਬੰਧ ਬਲਾਕ ਝੁਨੀਰ ਵੱਲੋਂ ਕੀਤਾ ਗਿਆ ਹੈ। ਉਹਨਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਅਧਿਆਪਕਾਂ ਦੀ ਪ੍ਰਸੰਸਾ ਵੀ ਕੀਤੀ। ਇਸ ਦੌਰਾਨ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।


EDITED BY : SARA YAHA | | Last Updated : 8:21 PM 10 ਜਨਵਰੀ 2018

LEAVE A REPLY

Please enter your comment!
Please enter your name here