
ਝੁਨੀਰ 9 ਮਾਰਚ (ਬੀ.ਪੀ.ਅੈਸ.): ਸੰਤ ਬਾਬਾ ਬਹਾਲ ਦਾਸ ਜੀ ਦੀ 40ਵੀ ਸਲਾਨਾ ਬਰਸੀ ਮੌਕੇ ਇੱਕ ਖੂਨਦਾਨ ਕੈਂਪ ਡੇਰਾ ਬੁਲੰਦ ਭੰਮੇ ਖੁਰਦ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੰਮੇ ਨੇ ਦੱਸਿਆ ਕਿ ਸੰਤ ਬਾਬਾ ਬਹਾਲ ਦਾਸ ਜੀ ਦੀ 40ਵੀ ਸਾਲਾਨਾ ਬਰਸੀ ਮੌਕੇ ਲੋਕ ਭਲਾਈ ਕਲੱਬ ਭੰਮੇ ਖੁਰਦ ਸਮਾਜ ਸੇਵਾ ਸੁਸਾਇਟੀ ਭੰਮੇ ਕਲਾਂ ਅਤੇ ਲੋਕ ਭਲਾਈ ਨੌਜਵਾਨ ਕਲੱਬ ਬੋਹਾ ਵੱਲੋਂ ਸਮੂਹ ਗ੍ਰਾਮ ਪੰਚਾਇਤ ਪਿੰਡ ਵਾਸੀ ਅਤੇ ਡੇਰਾ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਖ਼ੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਦੀ ਟੀਮ ਖ਼ੂਨ ਇਕੱਤਰ ਕਰਨ ਲਈ ਪਹੁੰਚੀ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਕਰਤਾਰ ਦਾਸ ਮੁੱਖ ਸੇਵਾਦਾਰ ਡੇਰਾ ਬਲਿੰਦ ਭੰਮੇ ਖੁਰਦ ਨੇ ਕੀਤਾ। ਇਸ ਮੌਕੇ ਸਮੂਹ ਸਵੈ-ਇੱਛਤ ਖੂਨਦਾਨੀਆਂ ਵੱਲੋਂ 30 ਯੁਨਿਟ ਖ਼ੂਨਦਾਨ ਕੀਤਾ ਗਿਆ। ਇਸ ਮੋਕੇ ਬੋਲਦਿਆ ਖੂਨਦਾਨੀ ਬਲਜੀਤ ਪਾਲ ਨੇ ਕਿਹਾ ਕਿ ਹਰ 18 ਸਾਲ ਤੋਂ 60 ਸਾਲ ਦਾ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਸਵੈ-ਇੱਛਤ ਖੂਨਦਾਨੀਆ ਵਲੋਂ ਦਾਨ ਕੀਤੇ ਖੂਨ ਨਾਲ ਹੀ ਖੂਨ ਦੀ ਕਮੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।ਇਸ ਲਈ ਸਵੈ-ਇੱਛਤ ਖੂਨਦਾਨੀ ਤੇ ਖੂਨਦਾਨ ਨਾਲ ਜੁੜੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ। ਇਸ ਮੌਕੇ ਬਲੱਡ ਬੈਕ ਵਲੋਂ ਅਮਨਦੀਪ ਸਿੰਘ, ਵਿਜੈ ਕੁਮਾਰ, ਖੂਨਦਾਨੀ ਹਰਦੇਵ ਕੋਰਵਾਲਾ, ਸੁਖਚੈਨ ਭੰਮਾਂ, ਸੁਖਵਿੰਦਰ ਸੁਖੀ, ਗੁਰਦੀਪ ਭਲਾਈਕੇ, ਜੀਤੀ ਭੰਮਾ, ਨਿਮਾਂ ਤਲਵੰਡੀ , ਅਜੈਬ ਫੱਤਾ, ਤਰਸੇਮ ਚਚੋਹਰ, ਗੁਰਦੀਪ ਭੰਮਾਂ, ਸੇਵਕ ਧਾਲੀਵਾਲ , ਮਲਕੀਤ ਸਿੰਘ, ਜਰਨੈਲ ਸਿੰਘ, ਗੁਰਮੇਲ ਗੇਲੀ, ਬੱਬੂ ਰਾਮਾਂ ਨੰਦੀ ਆਦਿ ਹਾਜ਼ਰ ਸਨ।
EDITED BY : SARA YAHA | | Last Updated : 7:46 pm 9 ਮਾਰਚ 2019
EDITED BY : SARA YAHA | | Last Updated : 7:46 pm 9 ਮਾਰਚ 2019























