*ਬਰਸੀ ਮੌਕੇ ਬਾਬਾ ਨਾਨਕ ਗਊਸ਼ਾਲਾ ਨੂੰ ਕੀਤੀ ਜਮੀਨ ਦਾਨ*

0
118

ਮਾਨਸਾ 06 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) ਸਵ: ਮਾਤਾ ਕਮਲੇਸ਼ ਰਾਣੀ ਪਤਨੀ ਸਵ: ਅਸ਼ੋਕ ਕੁਮਾਰ ਜੀ ਦੀ ਬਰਸੀ ਮੋਕੇ ਬਾਬਾ ਨਾਨਕ ਗਊਸ਼ਾਲਾ (ਗਊ ਸੇਵਾ ਸੰਮਤੀ) ਵਿਚ ਹਵਨ ਯੱਗ ਕਰਵਾਇਆ ਅਤੇ ਉਨ੍ਹਾਂ ਦੀ ਯਾਦ ਚ ਭੂਮੀ ਦਾਨ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਪ੍ਰਧਾਨ ਸੁਰਿੰਦਰ ਪਪੀ ਨੇ ਦੱਸਿਆ ਕਿ ਸਵ: ਡਾ ਲਕਸਮਣ ਦਾਸ (ਕੂਕਾ ਡਾਕਟਰ) ਜੀ ਦੇ ਪਰਿਵਾਰ ਵੱਲੋਂ ਬਾਬਾ ਨਾਨਕ ਗਊਸ਼ਾਲਾ ਨੁੰ ਜਮੀਨ ਦਾਨ ਕੀਤੀ ਗਈ  ਪ੍ਰਸਿੱਧ ਸਮਾਜ ਸੇਵੀ ਸਵ: ਡਾ. ਲਛਮਣ ਦਾਸ (ਕੂਕਾ ਡਾਕਟਰ) ਅਕਲੀਏ ਵਾਲੇ ਜੀ ਦੇ ਪੋਤਰੇ ਸ਼੍ਰੀ ਕ੍ਰਿਸ਼ਨ ਕੁਮਾਰ (ਬੱਬਲ) ਜੀ ਨੇ ਆਪਣੇ ਪਰਿਵਾਰ ਸਮੇਤ ਮਿਲ ਕੇ ਜਿੰਨਾਂ੍ਹ ਵਿਚ ਉਨਾਂ੍ਦੀ ਧਰਮ ਪਤਨੀ  ਸ਼੍ਰੀਮਤੀ ਐਡਵੋਕੇਟ ਨੇਹਾ ਰਾਣੀ ਸਾਮਿਲ ਸਨ। ਇਸ ਮੋਕੇ ਉਨਾ ਵੱਲੋ  ਗਊਸ਼ਾਲਾ ਨੂੰ ਮਾਨਸਾ ਸ਼ਹਿਰ ਵਿਚ ਸਥਿਤ ਬਹੁ-ਕੀਮਤੀ ਜਮੀਨ 13 ਕਨਾਲ 4 ਮਰਲੇ ਭੂਮੀ ਦਾਨ ਕੀਤੀ ਗਈ। ਇਸ ਮੋਕੇ ਉਨਾਂ੍ਹ ਨੇ ਗਊਆ ਨੂੰ ਹਰਾ ਚਾਰਾ ਦਾਨ ਕੀਤਾ ਅਤੇ ਆਪਣੇ ਸਾਰੇ ਰਿਸ਼ਤੇਦਾਰਾ ਨਾਲ ਮਿਲਕੇ ਗਊਸ਼ਾਲਾ ਵਿਚ  ਯਾਦਗਾਰ ਸਥਾਪਿਤ ਕੀਤੀ ।ਇਸ ਸਮੇਂ ਗਊਸ਼ਾਲਾ ਦੇ ਪ੍ਰੰਬਧਕ ਕਮੇਟੀ ਮੈਂਬਰ ਸ਼੍ਰੀ ਸਤੀਸ਼ ਗੋਇਲ ਜੀ ਨੇ ਬੋਲਦਿਆ ਦੱਸਿਆ ਕਿ ਗਊ ਸੇਵਾ ਸਭ ਵੱਡੀ ਸੇਵਾ ਹੈ । ਉਨਾ੍ਹ ਦੱਸਿਆ ਕਿ ਗਊਸ਼ਾਲਾ ਦਾ ਪ੍ਰੋਜੈਕਟ ਜਿਸ ਵਿਚ ਕਈ ਪ੍ਰਕਾਰ ਦੇ ਭਵਨ ਅਤੇ ਪਾਰਕ ਬਨਣੇ ਹਨ ਇਸ ਲਈ ਉਨਾਂ੍ਹ ਨੇ ਇਲਾਕਾ ਨਿਵਾਸਿਆ ਨੂੰ ਵੀ ਬਾਬਾ ਨਾਨਕ ਗਊਸ਼ਾਲਾ ਨੂੰ ਦਾਨ ਦੇਨ ਦੀ ਅਪੀਲ ਕੀਤੀ ।ਇਸ ਮੋਕੇ ਗਊਸ਼ਾਲਾ ਦੇ ਚੇਅਰਪਰਸਨ ਸ਼੍ਰੀ ਸੁਰਿੰਦਰ ਕੁਮਾਰ ਦਾਨੇਵਾਲੀਆ (ਪੱਪੀ ਜੀ), ਸਰਪ੍ਰਸਤ ਸ੍ਰੀ ਕਮਲ ਭੂਸ਼ਨ ਦਾਨੇਵਾਲੀਆ ਅਤੇ ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਪ੍ਰਿਤਪਾਲ ਸ਼ਰਮਾਂ (ਮੋਂਟੀ ਜੀ) ਵੱਲੋਂ ਦਾਨੀ ਪਰਿਵਾਰ ਤੇ ਫੁੱਲਾਂ ਦੀ ਵਰਖਾ ਕਰਕੇ ਸਿਰੋਪਾ ਪਾ ਕੇ, ਸ਼ਿਲਡਾ ਨਾਲ ਸਨਮਾਨਿਤ ਕੀਤਾ । ਇਸ ਮੋਕੇ ਕੇ.ਕੇ. ਜਿੰਦਲ ਐਡਵੋਕੇਟ,ਵਿਨੋਦ ਕੁਮਾਰ, ਡਾ. ਸੁਰੇਸ਼ ਕੁਮਾਰ ਸਿੰਗਲਾ , ਪਵਨ ਕੁਮਾਰ (ਪਿੰਕਾ), ਰਾਜੀਵ ਗਰਗ (ਟਿੰਕੂ) ਅਸ਼ੋਕ ਕੁਮਾਰ (ਬੁਰਜ ਹਰੀ ਵਾਲੇ), ਅਸ਼ੋਕ ਕੁਮਾਰ (ਹੈਪੀ) ,ਪ੍ਰਵੀਨ ਕੁਮਾਰ, ਪ੍ਰਦੀਪ ਕੁਮਾਰ,ਬੱਬੂ ਮੋੜਾ ਵਾਲੇ, ਸੁਰੇਸ ਸ਼ਰਮਾਂ, ਅਤੇ ਦੌਸਤ ਹਾਜਿਰ ਸਨ।  

LEAVE A REPLY

Please enter your comment!
Please enter your name here