

ਮਾਨਸਾ 22 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਬਣਾਂਵਾਲੀ ਥਰਮਲ ਪਲਾਂਟ ਵੱਲੋਂ ਵਰਤੇ ਜਾ ਰਹੇ ਨਹਿਰੀ ਪਾਣੀ ਨੂੰ ਬੰਦ ਕਰਵਾਉਣ ਅਤੇ ਫੈਲਾਏ ਜਾ ਰਹੇ ਪ੍ਰਦੂਸ਼ਣ ਸੰਬੰਧੀ ਪੀੜਿਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸਾਂਝੇ ਤੌਰ ’ਤੇ ਸੰਘਰਸ਼ ਲਈ ਰੂਪ^ਰੇਖਾ ਉਲੀਕਣ ਲਈ ਪਹਿਲੀ ਮੀਟਿੰਗ ਪਿੰਡ ਰਾਏਪੁਰ ਵਿਖੇ ਮਿਤੀ 23 ਫਰਵਰੀ ਸਵੇਰੇ 9 ਵਜੇ ਹਸਪਤਾਲ ਦੇ ਸਾਹਮਣੇ ਨੂੰ ਹੋਵੇਗੀ ਜਿਸ ਵਿੱਚ ਵੱਖ^ਵੱਖ ਜਨਤਕ, ਸਮਾਜਿਕ ਅਤੇ ਰਾਜਨੀਤਿਕ ਧਿਰਾਂ ਦੇ ਆਗੂ ਪਹੁੰਚ ਰਹੇ ਹਨ. ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਰਾਣਾ ਕੇਂਦਰੀ ਕਮੇਟੀ ਮੈਂਬਰ, ਸੀ.ਪੀ.ਆਈ ਦੇ ਸੂਬਾ ਕਾਰਜ਼ਕਾਰਨੀ ਮੈਂਬਰ ਅਤੇ ਜ਼ਿਲਾ ਸਕੱਤਰ ਕ੍ਰਿਸ਼ਨ ਚੋਹਾਨ, ਆਮ ਆਦਮੀ ਦੇ ਹਲਕਾ ਇੰਚਾਰਜ ਭੋਲਾ ਸਿੰਘ ਮਾਨ ਅਤੇ ਨੇਮ ਚੰਦ ਚੌਧਰੀ ਸਰਦੂਲਗੜ੍ਹ ਨੇ ਕਿਹਾ ਕਿ ਬਾਕੀ ਸਟੇਟਾਂ ਨਾਲੋਂ ਪੰਜਾਬ ਵਿੱਚ ਬਿਜ਼ਲੀ ਮਹਿੰਗੀ ਹੈ ਅਤੇ ਨੇੜਲੇ ਲੋਕ ਥਰਮਲ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂੂਸ਼ਨ ਕਾਰਣ ਤਰ੍ਹਾਂ^ਤਰ੍ਹਾਂ ਦੀਆਂ ਬਿਮਾਰੀਆਂ ਸ਼ਿਕਾਰ ਹੋ ਰਹੇ ਹਨ ਅਤੇ ਰਾਜਨੀਤਿਕ ਧਿਰਾਂ ਕੇਵਲ ਆਪਣੀ ਸੱਤ੍ਹਾ ਕਾਇਮ ਕਰਨ ਅਤੇ ਰਾਜਨੀਤਿਕ ਸਵਾਰਥ ਹਨ. ਉਨ੍ਹਾਂ ਖੁੱਲਾ ਸੱਦਾ ਦਿੱਤਾ ਕਿ ਪੀੜਿਤ ਲੋਕਾਂ ਨੂੰ ਇਨਸਾਫ ਦਵਾਉਣ ਲਈ ਵੱਡੀ ਗਿਣਤੀ ਵਿੱਚ ਸਾਰਿਆਂ ਨੂੰ ਪੁੱਜਣ ਦੀ ਅਪੀਲ ਕੀਤੀ. ਇਸ ਸਮੇਂ ਜੂਨ 2019 ਤੋਂ ਇਸ ਮੁੱਦੇ ’ਤੇ ਲੜਾਈ ਲੜ ਰਹੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਐਡਵੋਕੇਟ ਪਰਮਿੰਦਰ ਸਿੰਘ ਬਹਿਣੀਵਾਲ, ਸੰਨੀ ਮਾਨ ਰਾਇਪੁਰ ਅਤੇ ਮਨਦੀਪ ਕੁਮਾਰ ਪਟਵਾਰੀ ਨੇ ਦੱਸਿਆ ਕਿ ਇਸ

ਮਸਲੇ ’ਤੇ ਉਹ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਥਰਮਲ ਦੇ ਅਧਿਕਾਰੀਆਂ ਉFੱਪਰ ਕੋਈ ਅਸਰ ਨਹੀਂ ਹੋ ਰਿਹਾ. ਪਿਛਲੇ ਦਿਨੀਂ ਪੰਜਾਬ ਕਾਂਗਰਸ ਪ੍ਹਧਾਨ ਸੁਨੀਲ ਕੁਮਾਰ ਜਾਖੜ ਇਸ ਮੁੱਦੇ ਉFੱਪਰ ਪਿੰਡ ਰਾਇਪੁਰ ਵਿੱਚ ਆਏ ਸਨ. ਉਸਤੋਂ ਬਾਦ ਉਨ੍ਹਾਂ ਵੱਲੋਂ ਵੀ ਇਸ ਸਮੱਸਿਆ ਦੇ ਹੱਲ ਲਈ ਕੋਈ ਕੀਤੇ ਕੰਮ ਬਾਰੇ ਪਿੰਡ ਵਾਸੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ. ਹੁਣ ਜਦ ਇਸ ਏਰੀਏ ਦੀਆਂ ਇਨਸਾਫ ਪਸੰਦ ਧਿਰਾਂ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਦਾ ਫੈਸਲਾ ਕੀਤਾ ਗਿਆ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੀ ਧਿਰ ਵੱਲੋਂ ਇਸ ਸੰਘਰਸ਼ ਦਾ ਹਿੱਸਾ ਬਣਨ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ.























