*ਬਣਾਂਵਾਲਾ ਤਾਪਘਰ ਦਾ ਬੰਦ ਪਿਆ ਯੂਨਿਟ ਚਾਲੂ*

0
21

ਮਾਨਸਾ 16 ਜੂਨ : (ਸਾਰਾ ਯਹਾਂ/ਜਗਤਾਰ ਧੰਜਲ)
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦਾ ਯੂਨਿਟ ਨੰਬਰ 1 ਅੱਜ ਚਾਲੂ ਹੋ ਗਿਆ ਹੈ। ਉਸ ਵਲੋਂ ਮੁਰੰਮਤ ਤੋਂ ਬਾਅਦ ਬਕਾਇਦਾ ਰੂਪ ਵਿਚ ਬਿਜਲੀ ਸਪਲਾਈ ਕਰਨੀ ਆਰੰਭ ਕਰ ਦਿੱਤੀ ਗਈ ਹੈ। ਇਹ‌ ਤਾਪਘਰ ਦਾ ਇੱਕ ਯੂਨਿਟ ਦੋ ਦਿਨ ਪਹਿਲਾਂ ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਸੀ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਬੁਲਾਰੇ ਅਨੁਸਾਰ ਅੱਜ ਤੱ ਬਕਾਇਦਾ ਤਾਪਘਰ ਦੇ ਤਿੰਨੇ ਹੀ ਯੂਨਿਟ ਬਕਾਇਦਾ ਕੰਮ ਕਰਨ ਲੱਗ ਪਏ ਹਨ।

LEAVE A REPLY

Please enter your comment!
Please enter your name here