*ਬਠਿੰਡਾ ‘ਚ ਪਤੀ-ਪਤਨੀ ਨੇ ਲੁੱਟਿਆ 8 ਲੱਖ ਰੁਪਏ ਦਾ ਸੋਨਾ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ*

0
153

ਬਠਿੰਡਾ 05,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਬਠਿੰਡਾ ਵਿਖੇ ਬੀਤੇ ਕੱਲ੍ਹ ਇੱਕ ਸੁਨਿਆਰੇ ਦੀ ਦੁਕਾਨ ‘ਤੇ ਪਤੀ-ਪਤਨੀ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੁਕਾਨਦਾਰ ਦੀਆਂ ਅੱਖਾਂ ਵਿੱਚ ਸਪ੍ਰੇ ਪਾਊਡਰ ਪਾ ਕੇ ਸੋਨਾ ਲੁੱਟਿਆ ਗਿਆ। ਇਸ ਦੀ ਕੀਮਤ 8 ਲੱਖ ਰੁਪਏ ਦੱਸੀ ਜਾ ਰਹੀ ਸੀ। ਇਸ ਨੂੰ ਲੈ ਕੇ ਬਠਿੰਡਾ ਸੀਆਈ ਸਟਾਫ 1 ਵਲੋਂ ਲਗਾਤਾਰ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਸੀ। 

ਅੱਜ ਸਵੇਰੇ ਇਨ੍ਹਾਂ ਦੋਵਾਂ ਨੂੰ ਰਾਮਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਜਿੱਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਕੋਲ 8 ਸੋਨੇ ਦੀਆਂ ਚੇਨ, 5 ਜੋੜੇ ਸੋਨੇ ਦੇ ਟੋਪਸ ਬਰਾਮਦ ਕੀਤੇ ਗਏ ਹਨ। 

ਇਹ ਬਠਿੰਡਾ ਦੇ ਜੋਗੀ ਨਗਰ ਵਿੱਖੇ ਰਹਿਣ ਵਾਲੇ ਹਨ ਅਤੇ ਨਸ਼ੇ ਕਰਨ ਦੇ ਲਈ ਇਨ੍ਹਾਂ ਆਰੋਪੀਆਂ ਨੇ ਅਜਿਹਾ ਕੀਤਾ। ਮਹਿਲਾ ਪਹਿਲਾ ਆਰਕੈਸਟਰਾ ਦਾ ਕੰਮ ਕਰਦੀ ਸੀ। ਹੁਣ ਇਸਦਾ ਪਤੀ ਆਟੋ ਰਿਕਸ਼ਾ ਚਲਾਉਂਦਾ ਹੈ। ਵੱਖ ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here