ਬਠਿੰਡਾ ‘ਚ ਥਾਣੇਦਾਰ ਨੂੰ ਮਹਿੰਗੀ ਪਈ ਨਸ਼ਾ ਤਸਕਰਾਂ ਨਾਲ ਯਾਰੀ, ਆਈਜੀ ਨੇ ਕੀਤਾ ਸਸਪੈਂਡ

0
67

ਬਠਿੰਡਾ: ਸ਼ਹਿਰ ਦੇ ਰਾਮਾ ਮੰਡੀ ‘ਚ ਤਾਇਨਾਤ ਐਸਐਚਓ ਮਨੋਜ ਕੁਮਾਰ ਨੂੰ ਬਠਿੰਡਾ ਦੇ ਆਈਜੀ ਐਮਐਫ ਫਾਰੂਕੀ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦਾ ਕਾਰਨ ਦੱਸਿਆ ਗਿਆ ਕਿ ਐਸਐਚਓ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਸੀ।

ਬਠਿੰਡਾ ਦੇ ਆਈਜੀ ਨੇ ਰਾਮਾ ਮੰਡੀ ਦੀਆਂ ਨਸ਼ਾ ਰੋਕੂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਸੀ। ਇਸ ‘ਚ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਸੀ ਜੇਕਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਵਿਕਦਾ ਹੈ ਤਾਂ ਸਾਨੂੰ ਦੱਸਿਆ ਜਾਵੇ।

ਇਸੇ ਦੌਰਾਨ ਰਾਮਾ ਮੰਡੀ ਦੇ ਲੋਕਾਂ ਨੇ ਬੰਦ ਕਮਰੇ ‘ਚ ਰੱਖੀ ਮੀਟਿੰਗ ਦੌਰਾਨ ਆਈਜੀ ਐਮਐਫ ਫਾਰੂਕੀ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਮਾ ਮੰਡੀ ਥਾਣੇ ‘ਚ ਤਾਇਨਾਤ ਐਸਐਚਓ ਨਸ਼ਾ ਤਸਕਰਾਂ ਨਾਲ ਮਿਲਿਆ ਹੋਇਆ ਹੈ। ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਫਾਰੂਕੀ ਨੇ ਐਸਐਚਓ ਮਨੋਜ ਨੂੰ ਸਸਪੈਂਡ ਕਰ ਦਿੱਤਾ।

LEAVE A REPLY

Please enter your comment!
Please enter your name here