ਬਗੈਰ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਰਣਵੀਰ ਦੇ ਸਟਾਈਲ ‘ਚ ਰੇਲ ਮੰਤਰੀ ਦੀ ਚੇਤਾਵਨੀ, ‘ਤੇਰਾ ਟਾਈਮ ਆਏਗਾ’

0
40

ਚੰਡੀਗੜ੍ਹ: ਫਿਲਮ ਅਦਾਕਾਰ ਰਣਵੀਰ ਸਿੰਘ ਦੀ ਫ਼ਿਲਮ ‘ਗਲੀ ਬੌਏ’ ਦਾ ਗੀਤ ‘ਅਪਨਾ ਟਾਈਮ ਆਏਗਾ’ ਇੰਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਪੱਛਮ ਰੇਲਵੇ ਨੇ ਵੀ ਖ਼ਾਸ ਅੰਦਾਜ਼ ਵਿੱਚ ਇਸ ਗੀਤ ਦਾ ਇਸਤੇਮਾਲ ਕੀਤਾ ਹੈ। ਦਰਅਸਲ ਰੇਲ ਮੰਤਰੀ ਪੀਊਸ਼ ਗੋਇਲ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਰੇਲਾਂ ’ਚ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਖ਼ਾਸ ਤਰੀਕੇ ਨਾਲ ਚੇਤਾਵਨੀ ਦਿੱਤੀ ਗਈ ਹੈ।

ਟਵੀਟ ਵਿੱਚ ਗੋਇਲ ਨੇ ‘ਅਪਨਾ ਟਾਈਮ ਆਏਗਾ’ ਗੀਤ ਨੂੰ ਰੀਮੇਕ ਕਰਕੇ ‘ਤੇਰਾ ਟਾਈਮ ਆਏਗਾ’ ਦੇ ਬੋਲਾਂ ਨਾਲ ਪੇਸ਼ ਕੀਤਾ ਹੈ। ਗੀਤ ਵਿੱਚ ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜੋ ਬਗੈਰ ਟਿਕਟ ਲਏ ਰੇਲਾਂ ਵਿੱਚ ਸਫ਼ਰ ਕਰਦੇ ਹਨ।

Embedded video

Piyush Goyal

@PiyushGoyal

Tera Time Aayega


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਤੇ ਫਿਰ ਬੀਜੇਪੀ ਨੇ ਇੱਕ ਦੂਜੇ ਤੋਂ ਆਜ਼ਾਦੀ ਮੰਗਦਿਆਂ ਇਸੇ ਫਿਲਮ ਦੇ ਗੀਤ ‘ਆਜ਼ਾਦੀ’ ਦਾ ਇਸਤੇਮਾਲ ਕੀਤਾ ਸੀ। ਗੀਤ ਦਾ ਸਿਆਸੀ ਇਸਤੇਮਾਲ ਕਰਨ ’ਤੇ ਉਸ ਵੇਲੇ ਵੀ ਖ਼ੂਬ ਚਰਚਾ ਹੋਈ ਸੀ। ਹਾਲਾਂਕਿ ਇਸਵਾਰ ਗੀਤ ਦਾ ਇਸਤੇਮਾਲ ਜਾਗਰੂਕਤਾ ਫੈਲਾਊਣ ਲਈ ਕੀਤਾ ਜਾ ਰਿਹਾ ਹੈ।


EDITED BY : SARA YAHA | | Last Updated : 8:48 pm 19  ਫ਼ਰਵਰੀ 2019

LEAVE A REPLY

Please enter your comment!
Please enter your name here