

ਬਰੇਟਾ 15,ਜਨਵਰੀ (ਸਾਰਾ ਯਹਾਂ/ਰੀਤਵਾਲ) : ਕੇਂਦਰ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਫੌਜ ਦੀ ਭਰਤੀ ਸਬੰਧੀ
ਪ੍ਰਰੀਖਿਆ ਦੀ ਪੱਕੀ ਤਾਰੀਖ ਜਾਰੀ ਨਾ ਕਰਨ ਦੇ ਰੋਸ ਫ਼#39;ਚ ਅੱਜ ਸੈਂਕੜੇ ਨੌਜਵਾਨਾਂ ਨੇ
ਆਪਣੇ ਮਾਪਿਆਂ ਸਮੇਤ ਜਾਖਲ/ਬੁਢਲਾਡਾ ਰੋਡ ਬਰੇਟਾ ਡਰੇਨ ਤੇ ਜਾਮ ਲਗਾ ਕੇ ਕੇਂਦਰ
ਸਰਕਾਰ iਖ਼ਲਾਫ਼ੳਮਪ; ਜੰਮ ਕੇ ਨਾਅਰੇਬਾਜ਼ੀ ਕੀਤੀ । ਉਨ੍ਹਾਂ ਕਿਹਾ ਕਿ ਡਿਫੈਂਸ ਵਿਭਾਗ ਫ਼#39;ਚ ਭਰਤੀ
ਹੋਣ ਅਤੇ ਪ੍ਰਰੀਖਿਆ ਦੇਣ ਦੇ ਲਈ ਕੇਂਦਰ ਸਰਕਾਰ ਨੇ 17 ਤੋਂ 21 ਸਾਲ ਤੱਕ ਉਮਰ ਹੱਦ
ਨਿਰਧਾਰਤ ਕੀਤੀ ਹੋਈ ਹੈ ਪਰੰਤ¨ ਲਗਭਗ ਪਿਛਲੇ ਦੋ ਸਾਲਾ ਤੋਂ ਲੈ ਕੇ ਹੁਣ ਤੱਕ ਪ੍ਰਰੀਖਿਆ
ਦਾ ਐਲਾਨ ਨਹੀਂ ਕੀਤਾ ਗਿਆ। ਜਿਸ ਕਰਕੇ ਬਹੁਤੇ ਨੌਜਵਾਨ ਓਵਰਏਜ ਹੋ ਰਹੇ ਹਨ। ਇਸ
ਮੌਕੇ ਸਮੂਹ ਨੌਜਵਾਨਾਂ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਪਿਛਲੇ 2-3 ਸਾਲਾਂ ਤੋਂ
ਤਿਆਰੀ ਕੀਤੀ ਜਾ ਰਹੀ ਹੈ ਪਰੰਤ¨ ਕੇਂਦਰ ਸਰਕਾਰ ਕੋਰੋਨਾ ਦੇ ਨਾਂ ਫ਼#39;ਤੇ ਨੌਜਵਾਨਾਂ ਦੇ
ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੀ ਗੱਲ ਕਰ ਰਹੀ ਹੈ, ਪਰ
ਇਸ ਦੇ ਉਲਟ ਵੱਖ-ਵੱਖ ਵਿਭਾਗਾਂ ਲਈ ਇਕ ਸਾਲ ਵਿਚ ਕਈ ਪ੍ਰਰੀਖਿਆਵਾਂ ਆਯੋਜਿਤ
ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਵੀ ਕੀਤੀਆਂ ਜਾ
ਰਹੀਆਂ ਹਨ, ਜਿਨਾਂ੍ਹ ਫ਼#39;ਚ ਲੱਖਾਂ ਦੀ ਗਿਣਤੀ ਫ਼#39;ਚ ਲੋਕ ਪਹੁੰਚ ਰਹੇ ਹਨ ਪਰ ਸਰਕਾਰ ਲਗਾਤਾਰ ਫੌਜ
ਦੀ ਭਰਤੀ ਲਈ ਪ੍ਰਰੀਖਿਆਵਾਂ ਕਰਵਾਉਣ ਫ਼#39;ਚ ਪਾਬੰਦੀਆਂ ਦਾ ਬਹਾਨਾ ਬਣਾ ਰਹੀ
ਹੈ।ਨੌਜਵਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਜਲਦ ਫੌਜ ਦੀ
ਪ੍ਰਰੀਖਿਆ ਦੀ ਮਿਤੀ ਜਾਰੀ ਨਹੀਂ ਕੀਤੀ ਜਾਂਦੀ ਤਾਂ ਜਲਦ ਇਸ ਤੋਂ ਵੀ ਵੱਡਾ ਸੰਘਰਸ਼ ਵਿੱਢਿਆ
ਜਾਵੇਗਾ। ਕੁਝ ਸਮੇਂ ਬਾਅਦ ਬਰੇਟਾ ਦੇ ਥਾਣਾ ਮੁੱਖੀ ਬਲਵਿੰਦਰ ਸਿੰਘ ਵੱਲੋਂ
ਨੌਜਵਾਨਾਂ ਦੀ ਪਟਿਆਲਾ ਆਰਮੀ ਦੇ ਉੱਚ ਅਧਿਕਾਰੀ ਨਾਲ ਗੱਲ ਕਰਵਾਉਣ ਉਪਰੰਤ ਅਤੇ
ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਇੱਕ ਵਾਰ 17 ਜਨਵਰੀ ਪਟਿਆਲਾ ਵਿਖੇ ਮਿਲਕੇ
ਗੱਲਬਾਤ ਕਰਨ ਦਾ ਭਰੋਸੇ ਦਵਾਉਣ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਦਿੱਤਾ
ਗਿਆ ।
ਕੈਪਸ਼ਨ : ਬਰੇਟਾ ਡਰੇਨ ਤੇ ਲੱਗੇ ਨੌਜਵਾਨਾਂ ਦੇ ਧਰਨੇ ਦਾ ਦ੍ਰਿਸ਼























