

ਚੰਡੀਗੜ੍ਹ/ਅੰਮ੍ਰਿਤਸਰ, 30 ਸਤੰਬਰ:(ਸਾਰਾ ਯਹਾ,ਬਲਜੀਤ ਸ਼ਰਮਾ) ਚੰਡੀਗੜ੍ਹ/ਅੰਮ੍ਰਿਤਸਰ, 30 ਸਤੰਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਫੈਡਰੇਸਨ ਗੋਲਡ ਕੱਪ ਆਫ ਵਾਲੀਬਾਲ -2019 ਦਾ ਅੱਜ ਚੌਥਾ ਦਿਨ ਸੀ। ਇਸ ਦੌਰਾਨ ਡਿਪਟੀ ਕਮਿਸਨਰ ਸ੍ਰੀ ਸਵਿਦੁਲਾਰ ਸਿੰਘ ਢਿਲੋਂ ਨੇ ਵਾਲੀਬਾਲ ਫੈਡਰੇਸਨ ਆਫ ਇੰਡੀਆ ਦੇ ਅਹੁਦੇਦਾਰਾਂ, ਜਲ੍ਹਾ ਖੇਡ ਅਫਸਰ ਅਤੇ ਖੇਡ ਵਿਭਾਗ, ਪੰਜਾਬ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਲ੍ਹਿਆਂਵਾਲਾ ਬਾਗ ਵਿਖੇ ਸਾਰੇ ਖਿਡਾਰੀਆਂ ਨੂੰ ਨਸਆਿਂ ਦੀ ਵਰਤੋਂ ਨਾ ਕਰਨ ਅਤੇ ਇੱਕ ਮਜਬੂਤ ਸਮਾਜ ਸਿਰਜਣ ਦੀ ਸਹੁੰ ਚੁਕਾਈ।
ਅੱਜ ਖੇਡੇ ਗਏ ਮੈਚਾਂ ਦੌਰਾਨ, ਕੇਰਲਾ ਨੇ ਦਿੱਲੀ ਨੂੰ 25-11, 25-16 ਤੇ 25-11 ਨਾਲ ਹਰਾਇਆ ਜਦਕਿ ਸਰਵਿਸਿਜ ਨੇ ਕਰਨਾਟਕ ਨੂੰ 25-22, 25-15 ਅਤੇ 25-17 ਨਾਲ ਹਰਾਇਆ।
ਇਸ ਤੋਂ ਇਲਾਵਾ ਖੇਡ ਵਿਭਾਗ ਅਤੇ ਵਾਲੀਬਾਲ ਫੈਡਰੇਸਨ ਆਫ ਇੰਡੀਆ ਵਲੋਂ ਸ੍ਰੀ ਸਵਿਦੁਲਾਰ ਸਿੰਘ ਢਿਲੋਂ ਨੂੰ ਸਨਮਾਨਤ ਵੀ ਕੀਤਾ ਗਿਆ।























