

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਏ ਮੋਦੀ ਸਰਕਾਰ ਦੀਆਂ ਸਕੀਮਾਂ ਜਮੀਨੀ ਪੱਧਰ ਤੇ ਲਾਗੂ ਕਰਨ ਵਾਲੇ ਕੈਂਪਾਂ ਦੌਰਾਨ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਕੂਨਾਂ ਵੱਲੋਂ ਮਾਨਸਾ ਜਿਲ੍ਹੇ ਦੇ ਸਰਦੂਲਗੜ੍ਹ ਹਲਕਾ ਵਿਖੇ ਇੱਕ ਜਿਲ੍ਹਾ ਪੱਧਰੀ ਕੈਂਪ ਲਗਾਇਆ ਜਾਣਾ ਸੀ। ਜਿਸ ਤੋਂ ਪਹਿਲਾਂ ਸਿਟੀ ਪੁਲਿਸ ਬੁਢਲਾਡਾ ਵੱਲੋਂ ਜਿਲੇ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਨੂੰ ਸ਼ਹਿਰ ਦੇ ਕੁਲਾਣਾ ਚੌਂਕ ਵਿਖੇ ਫਿਲਮੀ ਅੰਦਾਜ਼ ਨਾਲ ਡਿਟੇਨ ਕੀਤਾ ਗਿਆ ਹੈ। ਇਸ ਮੌਕੇ ਸਿਟੀ ਪੁਲਿਸ ਵੱਲੋਂ ਗੱਡੀ ਤੇ ਵੱਡੇ ਵੱਡੇ ਹੂਟਰ ਮਾਰਦਿਆਂ ਜਦ ਕਾਕਾ ਅਮਰਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਤਾਂ ਉੱਥੇ ਆਪਸ ਵਿੱਚ ਧੱਕਾ ਮੁੱਕੀ ਵੀ ਸ਼ਹਿਰ ਦੇ ਲੋਕਾਂ ਨੂੰ ਦੇਖਣ ਨੂੰ ਮਿਲੀ। ਇਸ ਦੌਰਾਨ ਯੁਵਾ ਮੋਰਚਾ ਦੇ ਅਮਨਦੀਪ ਸਿੰਘ ਨੂੰ ਵੀ ਡਿਟੇਨ ਕੀਤਾ ਗਿਆ ਹੈ। ਇਸ ਪੁਲਿਸ ਕਾਰਵਾਈ ਤੇ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਇਹ ਸ਼ਰੇਆਮ ਪੰਜਾਬ ਸਰਕਾਰ ਵੱਲੋਂ ਭਾਜਪਾ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਸਰਦੂਲਗੜ ਹਲਕੇ ਵਿੱਚ ਲੱਗਣ ਵਾਲਾ ਜਿਲ੍ਹਾ ਪੱਧਰੀ ਕੈਂਪ ਲੱਗਦੇ ਰਹਿਣਗੇ। ਪੁਲਿਸ ਦੀ ਧੱਕੇਸ਼ਾਹੀ ਖਿਲਾਫ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਲਾ ਕੇ ਸੜਕਾਂ ਤੇ ਉਤਰੇਗੀ ਕਿ ਅਸੀਂ ਲੋਕਾਂ ਦਾ ਹੱਕ ਲੋਕਾਂ ਨੂੰ ਦੇਣ ਲਈ ਲੋਕਾਂ ਦੀ ਕਚੈਹਿਰੀ ਵਿੱਚ ਜਾ ਰਹੇ ਹਾਂ ਪੰਜਾਬ ਸਰਕਾਰ ਸਾਨੂੰ ਰੋਕ ਰਹੀ ਹੈ। ਜੋ ਬਦਲਾਖੋਰੀ ਦੀ ਨੀਤੀ ਸਪੱਸ਼ਟ ਨਜਰ ਆ ਰਹੀ ਹੈ।























