

21 ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) : ਹੁਣ ਲੰਮੇ ਸਮੇ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੜ ਅਖਾਲੀ ਭਾਜਪਾ ਗਠਜੋੜ ਦੀ ਵਕਾਲਤ ਕੀਤੀ ਹੈ।ਪੰਜਾਬ ਚ ਹਾਲੇ ਵਿਧਾਨ ਸਭਾ ਚੋਣਾਂ ਲਈ ਡੇਢ ਸਾਲ ਦਾ ਸਮਾਂ ਪਿਆ ਹੈ, ਪਰ ਇਸਦੀਆਂ ਤਿਆਰੀਆਂ ਰਾਜਨੀਤਿਕ ਪਾਰਟੀਆਂ ਵਲੋ ਪਹਿਲਾਂ ਹੀ ਵਿੱਢ ਦਿੱਤੀਆਂ ਗਈਆਂ ਹਨ। ਚੋਣਾਂ ਮੌਕਾ ਕਿਹੜੀ ਪਾਰਟੀ ਦੀ ਕੀਹਦੇ ਨਾਲ ਆੜੀ ਪੈ ਜਾਵੇ,ਇਸਦਾ ਕੁਝ ਨਹੀ ਪਤਾ ਲੱਗਦਾ, ਪਰ ਇਹ ਜਰੂਰ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ ਕੁਝ ਜਿਆਦਾ ਹਨ। ਇਸ ਨੂੰ ਵਿਰੋਧੀ ਮੌਕਾਪ੍ਰਸਤ ਗਠਜੋੜ ਕਹਿਣਗੇ,ਪਰ ਰਾਜਨੀਤੀ ਚ ਸਭ ਚੱਲਦੇ। ਉਂਝ ਜੇਕਰ ਅਸੀ ਦੋਵਾਂ ਪਾਰਟੀਆਂ ਦੇ ਸੰਭਾਵੀ ਗਠਜੋੜ ਨੂੰ ਲੈ ਕੇ ਉਨਾਂ ਚ ਪੈਦਾ ਹੋਏ ਮਤਭੇਦ, ਮਨਭੇਦ ਦੀ ਗੱਲ ਕਰੀਏ ਤੇ ਉਨਾਂ ਗੱਲਾਂ ਦਾ ਜਿਕਰ ਕਰੀਏ ਤਾਂ ਇਹ ਗਠਜੋੜ ਕਦੇਂ ਵੀ ਨਹੀ ਹੋ ਸਕਦਾ। ਅਕਾਲੀ ਦਲ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੇ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦਾ ਮੁੱਦਾ ਹੋਵੇ,ਉਹ ਭਾਜਪਾ ਨੂੰ ਸਿੱਖ ਮਸਲਿਆਂ ਚ ਦਖਲਅੰਦਾਜ਼ੀ ਤੇ ਤਖਤ ਦੇ ਜਥੇਦਾਰਾਂ ਤੇ ਭਾਜਪਾ ਦੀ ਬੋਲੀ ਬੋਲਣ ਦਾ ਦੋਸ਼ ਲਾਉਂਦੇ ਰਹੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਇਸ ਪਾਰਟੀ ਨਾਲ ਅਕਾਲੀ ਦਲ ਦਾ ਕਦੇਂ ਗਠਜੋੜ ਨਹੀ ਹੋ ਸਕਦਾ। ਉਧਰ ਦੂਜੇ ਪਾਸੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ। ਰਵਨੀਤ ਸਿੰਘ ਬਿੱਟੂ ਵੀ ਅਕਾਲੀ ਦਲ ਨਾਲ ਭਾਜਪਾ ਵਲੋਂ ਆੜੀ ਪਾਉਣ ਦੀਆਂ ਸਾਹਮਣੇ ਆਈਆਂ ਗੱਲਾਂ ਦਾ ਵਿਰੋਧ ਕਰਦੇ ਰਹੇ ਹਨ। ਭਾਜਪਾ ਨਾਲ ਜਿਹੜੇ ਮੁੱਦਿਆਂ ਕਾਰਨ ਅਕਾਲੀ ਦਲ ਦੀ ਆੜੀ ਟੁੱਟੀ, ਉਹ ਮੁੱਦੇ ਤਾਂ ਅੱਜ ਵੀ ਉਵੇਂ ਖੜੀ ਹੈ। ਕਿਸਾਨਾਂ ਦਾ ਮਸਲਾ ਵੀ ਅੱਜ ਤੱਕ ਹੱਲ ਨਹੀ ਹੋ ਸਕਿਆ। ਫਿਰ ਅਕਾਲੀ ਗਠਜੋੜ ਹੋ ਜਾਣ ਦੀ ਸੂਰਤ ਚ ਇਸ ਪ੍ਰਤੀ ਜਵਾਬਦੇਹ ਹੋਣ ਜਾਵੇਗਾ। ਇਸਦੇ ਨਾਲ ਭਾਜਪਾ ਹੁਣ ਮਜਬੂਤ ਹੈ,ਉਹ ਇਕੱਲਿਆਂ ਚੋਣ ਲੜੇਗੀ, ਜਿਹੀਆਂ ਭਾਜਪਾ ਦੀਆਂ ਗੱਲਾਂ ਵੀ ਧਰੀਆਂ ਧਰਾਈਆਂ ਰਹਿ ਜਾਣਗੀਆਂ।ਵੈਸੇ ਰਾਜਨੀਤੀ ਚ ਕੁਝ ਵੀ ਸੰਭਵ ਹੈ, ਇਸਨੂੰ ਵੀ ਝੁਠਲਾਇਆ ਨਹੀ ਜਾ ਸਕਦਾ।























