ਫਿਰੋਜ਼ਪੁਰ ਦੀ ਐੱਸ. ਪੀ. ਕਸ਼ਮੀਰ ਕੌਰ ਦੀ ਹਾਰਟ ਅਟੈਕ ਕਾਰਨ ਮੌਤ

0
2

ਫਿਰੋਜ਼ਪੁਰ (ਸਾਰਾ ਯਹਾ) : ਫਿਰੋਜ਼ਪੁਰ ਦੀ ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਕਸ਼ਮੀਰ ਕੌਰ ਢਿੱਲੋਂ ਦੀ ਸ਼ਨੀਵਾਰ ਨੂੰ ਉਨ੍ਹਾਂ ਦੇ ਜ਼ੀਰਾ ਸਥਿਤ ਘਰ ‘ਚ ਹਾਰਟ ਅਟੈਕ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਉਮਰ 57 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਲਗਭਗ ਸਵੇਰੇ 6 ਵਜੇ ਅਚਾਨਕ ਕਸ਼ਮੀਰ ਕੌਰ ਢਿੱਲੋਂ ਨੂੰ ਹਾਰਟ ਅਟੈਕ ਆ ਗਿਆ ਅਤੇ ਜਦੋਂ ਉਨ੍ਹਾਂ ਨੂੰ ਮੈਡੀਕਲ ਸਹੂਲਤ ਲਈ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਕਸ਼ਮੀਰ ਕੌਰ ਪੀ.ਪੀ. ਐੱਸ. ਦੀ ਅਚਾਨਕ ਮੌਤ ‘ਤੇ ਫਿਰੋਜ਼ਪੁਰ ਦੀ ਪੁਲਸ ਵਿਭਾਗ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਜ਼ਿਲਾ ਫਿਰੋਜ਼ਪੁਰ ਦੇ ਪੁਲਸ ਅਧਿਕਾਰੀ, ਐੱਨ. ਜੀ. ਓਜ਼ ਅਤੇ ਪੁਲਸ ਪਬਲਿਕ ਕਮਟੀ ਦੇ ਮੈਂਬਰ ਆਦਿ ਨੇ ਕਸ਼ਮੀਰ ਕੌਰ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here