*ਫਿਰੋਜ਼ਪੁਰ ਦਿਨ ਦਿਹਾੜੇ ਅੰਨ੍ਹੇ ਵਾਹ ਫਾਈਰਿੰਗ, ਇੱਕ ਜ਼ਖਮੀ, ਵੀਡੀਓ ਵਾਇਰਲ*

0
64

ਫਿਰੋਜ਼ਪੁਰ 18,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਜ਼ਿਲ੍ਹਾ ਫਿਰੋਜ਼ਪੁਰ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕੁਝ ਬਦਮਾਸ਼ ਸਰੇਆਮ ਫਾਈਰਿੰਗ ਕਰਦੇ ਨਜ਼ਰ ਆ ਰਹੇ ਹਨ।ਘਟਨਾ ਫਿਰੋਜ਼ਪੁਰ ਦੇ ਪਿੰਡ ਝਖਰਾਵਾ ਦੀ ਹੈ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ 8 ਲੋਕ ਇੱਕ ਘਰ ਤੇ ਅੰਨ੍ਹੇ ਵਾਹ ਫਾਈਰਿੰਗ ਕਰ ਰਹੇ ਹਨ।

ਦਿਨ ਦਿਹਾੜੇ ਅੰਨ੍ਹੇ ਵਾਹ ਫਾਈਰਿੰਗ, ਇੱਕ ਜ਼ਖਮੀ, ਵੀਡੀਓ ਵਾਇਰਲ

ਸ਼ੁਰੂਆਤ ਜਾਂਚ ਤੋਂ ਪਤਾ ਲਗਾ ਹੈ ਕਿ ਇਹ ਫਾਈਰਿੰਗ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਈ ਹੈ।ਫਾਈਰਿੰਗ ਦੌਰਾਨ ਇੱਕ ਮਹਿਲਾ ਜ਼ਖਮੀ ਹੋ ਗਈ ਹੈ ਜੋ ਇਸ ਵਕਤ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ।ਪੁਲਿਸ ਮਾਮਲਾ ਦਰਜ ਕਰਕੇ ਇਸ ‘ਤੇ ਕਾਰਵਾਈ ਕਰ ਰਹੀ ਹੈ।

ਦਿਨ ਦਿਹਾੜੇ ਅੰਨ੍ਹੇ ਵਾਹ ਫਾਈਰਿੰਗ, ਇੱਕ ਜ਼ਖਮੀ, ਵੀਡੀਓ ਵਾਇਰਲ

ਥਾਣੇਦਾਰ ਸੱਤਪਾਲ ਸਿੰਘ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ, “ਘਟਨਾ ਕੁਝ ਉਧਾਰ ਦੇ ਪੈਸੇ ਨੂੰ ਲੈ ਕੇ ਹੋਏ ਵਿਵਾਦ ਨਾਲ ਸਬੰਧਤ ਹੈ। ਗੋਲੀਬਾਰੀ ‘ਚ ਇਕ ਵਿਅਕਤੀ ਜ਼ਖਮੀ ਹੋਇਆ।ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here