ਫਾਸਟੈਗ ਨੇ ਭਰੇ ਮੋਦੀ ਸਰਕਾਰ ਦੇ ਖ਼ਜ਼ਾਨੇ, ਰੋਜ਼ਾਨਾ ਕਮਾਏ 54 ਕਰੋੜ, ਜਨਵਰੀ ‘ਚ 1622 ਕਰੋੜ ਦੀ ਕਮਾਈ

0
27

ਨਵੀਂ ਦਿੱਲੀ:ਫਾਸਟੈਗ ਨੇ ਭਰੇ ਮੋਦੀ ਸਰਕਾਰ ਦੇ ਖ਼ਜ਼ਾਨੇ, ਰੋਜ਼ਾਨਾ ਕਮਾਏ 54 ਕਰੋੜ, ਜਨਵਰੀ ‘ਚ 1622 ਕਰੋੜ ਦੀ ਕਮਾਈ ਜਨਵਰੀ ਮਹੀਨੇ ‘ਚ ਫਾਸਟੈਗ ਤੋਂ ਸਰਕਾਰ ਨੂੰ ਟੋਲ ਪਲਾਜ਼ਾ ਤੋਂ ਰੋਜ਼ਾਨਾ 54 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਹੋਈ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਮਹੀਨੇ ਫਾਸਟੈਗ ਤੋਂ ਸਰਕਾਰ ਦੀ 1622 ਕਰੋੜ ਰੁਪਏ ਦੀ ਕਮਾਈ ਹੋਈ ਹੈ। ਨੈਸ਼ਨਲ ਹਾਈਵੇਅ ਸਥਿਤ ਟੋਲ ਪਲਾਜ਼ਾ ‘ਤੇ ਫਾਸਟੈਗ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ।

ਹਾਲਾਂਕਿ ਹੁਣ ਹਾਈਵੇਅ ‘ਤੇ ਇੱਕ-ਚੌਥਾ ਹਿੱਸਾ ਟੋਲ ਬੂਥ ‘ਤੇ ਨਕਦ ਤੇ ਫਾਸਟੈਗ ਦੋਨੋਂ ਨਾਲ ਭੁਗਤਾਨ ਹੋ ਸਕੇਗਾ। ਇਲੈਕਟ੍ਰਾਨਿਕ ਟੋਲ ਕਲੇਕਸ਼ਨ ਸਿਸਟਮ ਤਹਿਤ ਹੁਣ ਤੱਕ ਸਵਾ ਕਰੋੜ ਤੋਂ ਜ਼ਿਆਦਾ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ। ਟੋਲ ਟੈਕਸ ‘ਤੇ ਟੈਕਸ ਵਸੂਲੀ ਤੋਂ ਇਲਾਵਾ ਜਲਦ ਹੀ ਪੂਰੇ ਦੇਸ਼ ‘ਚ ਫਿਯੂਲ ਪੈਮੇਂਟ ਤੇ ਵਾਹਨ ਪਾਰਕਿੰਗ ਚਾਰਜ ਦਾ ਭੁਗਤਾਨ ਵੀ ਕੀਤਾ ਜਾ ਸਕੇਗਾ।

ਇਸਦੀ ਸ਼ੁਰੂਆਤ ਹੈਦਰਾਬਾਦ ਏਅਰਪੋਰਟ ਤੋਂ ਹੋ ਚੁੱਕੀ ਹੈ, ਜਿੱਥੇ ਕਾਰ ਪਾਰਕਿੰਗ ਸਮੇਤ ਹੋਰ ਚਾਰਜ ਦਾ ਭੁਗਤਾਨ ਵੀ ਫਾਸਟੈਗ ਨਾਲ ਹੋਵੇਗਾ। ਇਸ ਨੂੰ ਫਾਸਟੈਗ 2.0 ਨਾਂ ਤੋਂ ਜਾਣਿਆ ਜਾਵੇਗਾ। ਹੈਦਰਾਬਾਦ ‘ਚ ਸਫਲਤਾ ਮਿਲਣ ਤੋਂ ਬਾਅਦ ਇਹ ਪ੍ਰੋਜੈਕਟ ਦਿੱਲੀ ਹਵਾਈ ਅੱਡੇ ‘ਤੇ ਵੀ ਸ਼ੁਰੂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here