

ਮਾਨਸਾ 4 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਭਾਈ ਬਹਿਲੋ ਜੀ ਦੀ ਯਾਦ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਫਫੜੇ ਭਾਈ ਕੇ ਵਿਖੇ 7 ਦਸੰਬਰ ਨੂੰ ਇੱਕ ਰੋਜ਼ਾ 8ਵੀ ਸੂਬਾ ਪੱਧਰੀ ੳਪਨ ਏਅਰ ਪਿਸਟਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਦਾ ਆਯੋਜਨ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਪੀ ਟੀ ਆਈ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਮੁੱਚੇ ਪੰਜਾਬ ਦੇ ਖਿਡਾਰੀ ਭਾਗ ਲੈ ਰਹੇ ਹਨ। ਇਹਨਾਂ ਖੇਡ ਮੁਕਾਬਲਿਆਂ ਵਿੱਚ ਏਅਰ ਪਿਸਟਲ, ਐਨ ਆਰ ਅਤੇ ਆਈ ਐਸ ਐਸ ਐੱਫ ਮੁਕਾਬਲੇ ਕਰਵਾਏ ਜਾ ਰਹੇ।
ਇਸ ਮੌਕੇ ਲੈਕਚਰਾਰ ਨੋਵਿੰਦਰ ਸਿੰਘ,ਲੈਕਚਰਾਰ ਸਰਬਜੀਤ ਸਿੰਘ, ਸਿਫਾਲੀ ਮਿੱਤਲ, ਭੁਪਿੰਦਰ ਸਿੰਘ , ਕੇਵਲ ਸਿੰਘ ਹਾਜ਼ਰ ਸਨ।























