

ਝੁਨੀਰ ,(ਸਾਰਾ ਯਹਾ,(ਬਲਜੀਤ ਪਾਲ) 18 ਅਪਰੈਲ ਪਿੰਡ ਫਤਿਹਪੁਰ ਨੇੜੇ ਭਾਖੜਾ ਨਹਿਰ ਤੇ ਬਣਿਆ ਪੁਲ ਜੋ ਹੁਣ ਨਕਾਰਾ ਹੋ ਚੁੱਕਿਆ ਹੈ ਦੀ ਨਵੇਂ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੀੜਤ ਪਿੰਡਾਂ ਦੇ ਵਾਸੀਆਂ ਨੇ ਮਾਨਸਾ ਸਰਸਾ ਨੈਸ਼ਨਲ ਹਾਈਵੇ ਤੇ ਧਰਨਾ ਲਗਾ ਕੇ ਜਾਮ ਕਰ ਦਿੱਤਾ ਗਿਆ ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਆਮ ਲੋਕਾਂ ਨੂੰ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਧਰਨੇ ਲਗਾਉਣੇ ਪੈ ਰਹੇ ਹਨ। ਪੰਜਾਬ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ।ਵਿਭਾਗ ਦੀ ਅਣਗਹਿਲੀ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿੰਡ ਫਤਿਹਪੁਰ ਦੇ ਭਾਖੜਾ ਨਹਿਰ ਦਾ ਪੁਲ ਜੋ ਕਿ ਕਈ ਸਾਲ ਪੁਰਾਣਾ ਹੈ ਟੁੱਟ ਚੁੱਕਾ ਹੈ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਇਸ ਨੂੰ ਬਣਾਉਣ ਲਈ ਮਹਿਕਮਾ ਕੋਈ ਧਿਆਨ ਨਹੀਂ ਦੇ ਰਿਹਾ। ਆਮ ਲੋਕਾਂ ਨੂੰ ਪਟੜੀ ਉੱਪਰ ਦੀ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।ਇਸ ਧਰਨੇ ਵਿੱਚ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਅਵਤਾਰ ਸਿੰਘ, ਐੱਸਡੀਓ ਗੁਣਦੀਪ ਸਿੰਘ ਨਹਿਰੀ ਵਿਭਾਗ ,ਵਿਸ਼ੇਸ਼ ਤੌਰ ਤੇ ਪਹੁੰਚੇ ।ਉਨ੍ਹਾਂ ਇਸ ਮੌਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ।ਇਸ ਮੌਕੇ ਉੱਤਮ ਸਿੰਘ ਰਾਮਾਨੰਦੀ , ਗੁਰਮੇਲ ਸਿੰਘ ਸਾਹਨੇਵਾਲੀ , ਰਾਣੀ ਕੌਰ , ਬਲਦੇਵ ਕੌਰ, ਜਗਸੀਰ ਸਿੰਘ ,ਮਿੱਠੂ ਸਿੰਘ, ਲੀਲਾ ਸਿੰਘ ਜੋਗਿੰਦਰ ਸਿੰਘ , ਬਿੱਕਰ ਸਿੰਘ , ਉੱਗਰ ਸਿੰਘ ,ਪ੍ਰੀਤਮ ਸਿੰਘ ਆਦਿ ਮੌਜੂਦ ਸਨ।























