*ਫਗਵਾੜਾ ਨਾਇਬ ਤਹਿਸੀਲਦਾਰ ਗੌਰਵ ਸਿੰਗਲਾ ਨੂੰ ਮਿਲੇ ਹਿਊਮਨ ਰਾਈਟਸ ਕੌਂਸਲ ਦੇ ਜਿਲ੍ਹਾ ਪ੍ਰਧਾਨ*

0
14

ਫਗਵਾੜਾ  (ਸ਼ਿਵ ਕੌੜਾ) ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਆਸ਼ੂ ਮਾਰਕੰਡਾ ਅਤੇ ਕੌਂਸਲ ਦੇ ਐਂਟੀ ਕੁਰੱਪਸ਼ਨ ਸੈੱਲ ਪੰਜਾਬ ਦੇ ਪ੍ਰਧਾਨ ਰਮਨ ਨਹਿਰਾ ਨੇ ਅੱਜ ਨਵ-ਨਿਯੁਕਤ ਨਾਇਬ ਤਹਿਸੀਲਦਾਰ ਗੌਰਵ ਸਿੰਗਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਪਰੋਕਤ ਅਹੁਦੇਦਾਰਾਂ ਨੇ ਗੌਰਵ ਸਿੰਗਲਾ ਨੂੰ ਸਿਰੋਪਾ ਪਾ ਕੇ ਫਗਵਾੜਾ ‘ਚ ਨਿਯੁਕਤੀ ਦਾ ਸਵਾਗਤ ਕੀਤਾ। ਆਸ਼ੂ ਮਾਰਕੰਡਾ ਨੇ ਨਾਇਬ ਤਹਿਸੀਲਦਾਰ ਦਾ ਧਿਆਨ ਫਗਵਾੜਾ ਤਹਿਸੀਲ ਵਿੱਚ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਦੁਵਾਇਆ ਅਤੇ ਜਨਤਕ ਹਿੱਤਾਂ ਨਾਲ ਸਬੰਧਤ ਕੁਝ ਸੁਝਾਅ ਵੀ ਦਿੱਤੇ ਤਾਂ ਜੋ ਤਹਿਸੀਲ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਆਸ਼ੂ ਮਾਰਕੰਡਾ ਅਨੁਸਾਰ, ਨਾਇਬ ਤਹਿਸੀਲਦਾਰ ਗੌਰਵ ਸਿੰਗਲਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਮਾਲ ਵਿਭਾਗ ਦੇ ਕੰਮਕਾਜ ਵਿੱਚ ਜ਼ਰੂਰੀ ਸੁਧਾਰ ਕੀਤੇ ਜਾਣਗੇ। ਸਰਕਾਰ ਨਾਲ ਸਬੰਧਤ ਜਨਤਾ ਦੀਆਂ ਸਮੱਸਿਆਵਾਂ ਨੂੰ ਸੀਨੀਅਰ ਅਧਿਕਾਰੀਆਂ ਦੀ ਮੱਦਦ ਨਾਲ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਸਾਰੀਆਂ ਸਮੱਸਿਆਵਾਂ ਦਾ ਸਹੀ ਢੰਗ ਨਾਲ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਜਨਤਾ ਨੂੰ ਹਰ ਜ਼ਰੂਰੀ ਸਹੂਲਤ ਪ੍ਰਦਾਨ ਕਰਨਾ ਉਨ੍ਹਾਂ ਦੀ ਤਰਜੀਹ ਹੈ। ਇਸ ਦੌਰਾਨ ਰਮਨ ਨਹਿਰਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਾਇਬ ਤਹਿਸੀਲਦਾਰ ਉਨ੍ਹਾਂ ਦੇ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਲੋੜੀਂਦੇ ਸੁਧਾਰਾਂ ਨਾਲ, ਫਗਵਾੜਾ ਤਹਿਸੀਲ ਵਿੱਚ ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ 

LEAVE A REPLY

Please enter your comment!
Please enter your name here