*ਫਗਵਾੜਾ ਅਵਾਰਾ ਕੁੱਤਿਆਂ ਦੀ ਵਜ੍ਹਾ ਨਾਲ ਹੋਈ ਨੌਜਵਾਨ ਦੀ ਮੌਤ ਲਈ ਪੰਜਾਬ ਸਰਕਾਰ ਜਿੰਮੇਵਾਰ – ਕਾਂਗਰਸੀ ਆਗੂ*

0
21

ਫਗਵਾੜਾ 3 ਮਈ (ਸਾਰਾ ਯਹਾਂ/ਸ਼ਿਵ ਕੌੜਾ) ਸੀਨੀਅਰ ਕਾਂਗਰਸੀ ਆਗੂਆਂ ਨੇ ਫਗਵਾੜਾ ‘ਚ ਪਿਛਲੇ ਦਿਨੀਂ ਆਵਾਰਾ ਕੁੱਤਿਆਂ ਦੀ ਵਜ੍ਹਾ ਨਾਲ ਹੋਈ ਐਨ.ਆਰ.ਆਈ. ਨੌਜਵਾਨ ਦੀ ਮੌਤ ਲਈ ਕਾਰਪੋਰੇਸ਼ਨ ਅਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਜਿਲ੍ਹਾ ਕਾਂਗਰਸ ਸਕੱਤਰ ਕਰਮਜੀਤ ਸਿੰਘ ਬਿੱਟੂ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਮੀਤ ਪ੍ਰਧਾਨ ਤੁਲਸੀ ਰਾਮ ਖੋਸਲਾ ਅਤੇ ਸੰਜੀਵ ਸ਼ਰਮਾ ਟੀਟੂ ਭਗਤਪੁਰਾ ਨੇ ਕਿਹਾ ਕਿ ਚਾਹਲ ਨਗਰ ਦੇ ਵਸਨੀਕ ਇਕ ਐਨ.ਆਰ.ਆਈ. ਨੌਜਵਾਨ ਦੇ ਮੋਟਰਸਾਇਕਲ ਦਾ ਐਕਸੀਡੈਂਟ ਅਵਾਰਾ ਕੁੱਤਾ ਪਿੱਛੇ ਪੈਣ ਕਾਰਨ ਹੋਇਆ ਅਤੇ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਬੀਤੇ ਦਿਨ ਕੋਟਰਾਣੀ ਦੇ ਵਸਨੀਕ ਸਾਬਕਾ ਪੰਚ ਦੀ ਪਤਨੀ ਨੂੰ ਹਲਕੀ ਕੁੱਤੀ ਨੇ ਵੱਢਿਆ ਜੋ ਸਿਵਲ ਹਸਪਤਾਲ ਫਗਵਾੜਾ ‘ਚ ਦਾਖਲ ਹੈ। ਉਹਨਾਂ ਦੱਸਿਆ ਕਿ ਇਸੇ ਹਲਕੀ ਕੁੱਤੀ ਵਲੋਂ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਵੱਢਿਆ ਜਾ ਚੁੱਕਾ ਹੈ ਪਰ ਕਾਰਪੋਰੇਸ਼ਨ ਦੇ ਅਧਿਕਾਰੀ ਕੁੱਝ ਨਹੀਂ ਕਰ ਰਹੇ। ਉਹਨਾਂ ਐਨ.ਆਰ.ਆਈ. ਨੌਜਵਾਨ ਦੀ ਮੌਤ ਲਈ ਸਿੱਧੇ ਤੌਰ ਤੇ ਫਗਵਾੜਾ ਕਾਰਪੋਰੇਸ਼ਨ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਅਜਿਹੇ ਰਾਜ ਵਿੱਚ ਲੋਕ ਸੁਰੱਖਿਅਤ ਕਿਸ ਤਰ੍ਹਾਂ ਰਹਿਣਗੇ ਜਿੱਥੇ ਸਰਕਾਰ ਨੂੰ ਕੁੱਤਿਆਂ ਨਾਲ ਪਿਆਰ ਅਤੇ ਇਨਸਾਨੀ ਜ਼ਿੰਦਗੀ ਦੀ ਪਰਵਾਹ ਨਾ ਹੋਵੇ? ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਹਨਾਂ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਡੀ.ਸੀ. ਕਪੂਰਥਲਾ ਨੂੰ ਮੰਗ ਪੱਤਰ ਵੀ ਦਿੱਤਾ ਸੀ ਅਤੇ ਅਗਾਹ ਕੀਤਾ ਸੀ ਕਿ ਜੇਕਰ ਅਵਾਰਾ ਕੁੱਤਿਆਂ ਦੀ ਵਜ੍ਹਾ ਨਾਲ ਕਿਸੇ ਦੀ ਮੌਤ ਹੋਈ ਤਾਂ ਉਸਦੇ ਲਈ ਲੋਕਲ ਪ੍ਰਸ਼ਾਸਨ ਅਤੇ ਸਰਕਾਰ ਜਿੰਮੇਵਾਰ ਹੋਣਗੇ। ਕਰਮਜੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਅਵਾਰਾ ਕੁੱਤਿਆਂ ਤੋਂ ਜਨਤਾ ਨੂੰ ਨਿਜਾਤ ਦੁਆਉਣ ਲਈ ਕੋਈ ਠੋਸ ਕਦਮ ਚੁੱਕਿਆ ਹੁੰਦਾ ਤਾਂ ਐਨ.ਆਰ.ਆਈ. ਨੌਜਵਾਨ ਦੀ ਕੀਮਤੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਸੀ।  

LEAVE A REPLY

Please enter your comment!
Please enter your name here