*ਪੰਜ ਮਿੰਟ ਚ ਐਮਐਸਪੀ ਵਾਲੀ ਬੀਬੀ, ਪੰਜ ਸਾਲ ਨਾ ਕੱਢ ਸਕੀ ….*

0
76

ਮਾਨਸਾ -20-07-2024 (ਸਾਰਾ ਯਹਾਂ/ਮੁੱਖ ਸੰਪਾਦਕ)  :ਪੰਜ ਮਿੰਟ ਚ ਐਮਐਸਪੀ ਵਾਲੀ ਬੀਬੀ, ਪੰਜ ਸਾਲ ਨਾ ਕੱਢ ਸਕੀ …. ਮੂਲ ਰੂਪ ਚ ਮਾਨਸਾ ਦੀ ਜੰਮਪਲ, ਕੈਬਨਿਟ ਮੰਤਰੀ ਰਹੀ ਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਵਿਧਾਇਕੀ ਤੋਂ ਅਸਤੀਫਾ ਸਮਝ ਤੋਂ ਪਰੇ ਹੈ।ਹਾਲਾਂਕਿ ਉਨਾਂ ਸਪੀਕਰ ਨੂੰ ਭੇਜੇ ਆਪਣੇ ਅਸਤੀਫੇ ਬਾਰੇ ਇਹੀ ਕਿਹਾ ਹੈ ਕਿ ਮਨ ਭਾਰੀ ਹੈ, ਸਿਆਸਤ ਛੱਡਣ ਦੀ ਸੋਚੀ ਆਂ ਇਸ ਤੋਂ ਜਿਆਦਾ ਉਨਾਂ ਕੋਈ ਜਿਕਰ ਜਾਂ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਪਰ ਅਨਮੋਲ ਗਗਨ ਮਾਨ ਹੁਣ ਆਪ ਲਈ ਅਨਮੋਲ ਨਹੀਂ ਰਹੀ, ਅਸਤੀਫੇ ਤੋਂ ਇਹੀ ਸੋਚਿਆ ਸਮਝਿਆ ਜਾ ਸਕਦਾ ਹੈ। ਅਨਮੋਲ ਮਾਨਸਾ ਨਾਲ ਸੰਬੰਧਿਤ ਹੈ,ਪਰ ਉਹ ਖਰੜ ਤੋਂ ਵਿਧਾਇਕ ਹੈ,ਉਸਦੇ ਅਸਤੀਫੇ ਨੂੰ ਜਨਤਾ ਨਾਲ ਧੋਖਾ ਤੇ ਨਵੀ ਚੋਣ ਦੇ ਬੋਝ ਵਜੋ ਦੇਖਣ ਦੇ ਨਾਲ ਨਾਲ ਇਹ ਵੀ ਵਧੇਰੇ ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਹ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਆਏ ਹਨ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ, ਪਰ ਹੁਣ ਅਚਾਨਕ ਅਜਿਹਾ ਕੀ ਹੋ ਗਿਆ। ਕੀ ਦਿੱਲੀ ਵਿਖੇ ਉਨਾਂ ਦੀ ਕੇਜਰੀਵਾਲ ਨਾਲ ਮਿਲਣੀ ਤੋਂ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦਿੱਲੀ ਨਾਲ ਉਨਾਂ ਦੀ ਟੋਨ ਸਹੀ ਐ, ਪਰ ਭਗਵੰਤ ਮਾਨ ਨਾਲ ਨਹੀਂ? ਉਂਝ ਜਦੋਂ ਤੋਂ ਅਨਮੋਲ ਗਗਨ ਮਾਨ ਨੂੰ ਮੰਤਰੀ ਅਹੁਦੇ ਤੋਂ ਲਾਹਿਆ ਗਿਆ ਹੈ,ਉਦੋਂ ਤੋਂ ਉਹ ਚੁੱਪ (ਲੋਪ) ਜਿਹੇ ਹੀ ਹਨ। ਹੁਣ ਚੁੱਪ ਚੁਪੀਤੇ ਉਨਾਂ ਦੇ ਅਸਤੀਫੇ ਨੇ ਸਭ ਨੂੰ ਚਕਰਾ ਦਿੱਤਾ ਹੈ।ਪੰਜਾਬ ਦੀ ਸਿਆਸਤ ਚ ਵਿਰੋਧੀਆਂ ਨੇ ਆਪ ਤੇ ਪੰਜਾਬ ਸਰਕਾਰ ਨੂੰ ਇਸ ਮੁੱਦੇ ਤੇ ਘੇਰਾ ਪਾ ਲਿਆ ਹੈ,ਪਰ ਇਸ ਤੋਂ ਵੀ ਮੁਕੰਮਲ ਰੂਪ ਚ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਦਾਲ ਵਿਚ ਕਾਲਾ ਕੁਝ ਜਰੂਰ ਹੈ।ਇਸਦੇ ਆਉਂਦੇ ਦਿਨਾਂ ਚ ਕੀ ਰੰਗ ਨਿਕਲਦੇ, ਚੜਦੇ ਉਤਰਦੇ ਨੇ, ਇਹ ਵਕਤ ਫੁਰਮਾਏਗਾ, ਪਰ ਪੰਜਾਬ ਦੀ ਰਾਜਨੀਤੀ ਚ ਵਿਧਾਇਕਾ ਅਨਮੋਲ ਗਗਨ ਮਾਨ ਦਾ ਇਹ ਅਸਤੀਫਾ ਗੱਲਾਂ, ਚਰਚਾਵਾਂ ਦੀ ਪੰਡ ਜਰੂਰ ਬਣ ਗਿਐ। ਕੈਬਨਿਟ ਮੰਤਰੀ ਅਮਨ ਅਰੋੜਾ ਤਾਂ ਕਹਿ ਵੀ ਚੁੱਕੇ ਹਨ ਕਿ ਅਸੀਂ ਨਿੱਕੇ-ਮੋਟੇ ਮਤਭੇਦ ਮਿਲਕੇ ਲੋਟ ਕਰ ਲਵਾਂਗੇ। ਪਰ ਵਿਧਾਇਕਾ ਅਨਮੋਲ ਗਗਨ ਮਾਨ ਆਪਣੀ ਉਦਾਸੀ ਭਰੀ ਟਿੱਪਣੀ ਤੋਂ ਬਾਅਦ ਹਾਲੇ ਤੱਕ ਕੁਝ ਹੋਰ ਨਹੀਂ ਬੋਲੀ, ਉਹ ਅੱਗੇ ਕੀ ਬੋਲਦੇ ਨੇ,ਇਹ ਗੱਲ ਹੌਲੀ ਹੌਲੀ ਖੁੱਲੇਗੀ, ..ਪਰਤਾਂ ਖੁੱਲ੍ਹਣ ਚ ਵਕਤ ਤੋਂ ਲਗਦਾ ਹੈ,, ਵਕਤ ਦੀ ਉਡੀਕ ਕਰਨੀ ਪੈਂਦੀ ਐ,ਇਸ ਵੇਲੇ ਵਕਤ ਅਨਮੋਲ ਹੈ,

LEAVE A REPLY

Please enter your comment!
Please enter your name here