ਪੰਜਾਬ ਸਰਕਾਰ ਵੱਲੋਂ 1 ਆਈ.ਏ.ਐਸ. ਅਤੇ 8 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

0
82

ਚੰਡੀਗੜ•(ਸਾਰਾ ਯਹਾ), 17 ਅਕਤੂਬਰ: ਪੰਜਾਬ ਸਰਕਾਰ ਨੇ ਅੱਜ 1 ਆਈ.ਏ.ਐਸ ਅਧਿਕਾਰੀ ਅਤੇ 8 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ।
ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀ  ਸ੍ਰੀ ਜਸਪਾਲ ਸਿੰਘ ਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ, ਖੰਨਾ ਵਜੋਂ ਤਾਇਨਾਤ  ਕੀਤਾ ਗਿਆ ਹੈ।

ਜਦਕਿ ਪੀ.ਸੀ.ਐਸ. ਅਧਿਕਾਰੀਆਂ ਵਿੱਚ ਸ੍ਰੀ ਅਜੈ ਕੁਮਾਰ ਸੂਦ ਨੂੰ ਵਧੀਕ ਡਿਪਟੀ ਕਮਿਸ਼ਨਰ,(ਜਨਰਲ) ਮੋਗਾ, ਸ੍ਰੀ ਜਗਵਿੰਦਰ ਜੀਤ ਸਿੰਘ ਗਰੇਵਾਲ ਨੂੰ ਉੱਪ ਸਕੱਤਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਸ੍ਰੀ ਅਮਰਬੀਰ ਸਿੰਘ ਨੂੰ ਸਕੱਤਰ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ, ਸ੍ਰੀ ਅਮਿਤ ਬਾਂਬੇ ਨੂੰ ਐਸ.ਡੀ.ਐਮ. , ਫਤਹਿਗੜ• ਸਾਹਿਬ, ਸ੍ਰੀਮਤੀ ਪੂਨਮਪ੍ਰੀਤ ਕੌਰ ਨੂੰ ਐਸ.ਡੀ.ਐਮ., ਅਹਿਮਦਗੜ•, ਸ੍ਰੀ ਰਵਿੰਦਰ ਸਿੰਘ ਅਰੋੜਾ ਨੂੰ ਡਿਪਟੀ ਡਾਇਰੈਕਟਰ, ਸੈਰ ਸਪਾਟਾ ਵਿਭਾਗ ਵਾਧੂ ਚਾਰਜ ਉੱਪ ਸਕੱਤਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਸ਼੍ਰੀ ਬਬਨਦੀਪ ਸਿੰਘ ਵਾਲੀਆ ਨੂੰ ਅਸਿਸਟੈਂਟ ਕਮਿਸ਼ਨਰ,(ਜਨਰਲ)ਬਠਿੰਡਾ, ਅਤੇ ਸ੍ਰੀ ਬਲਵਿੰਦਰ ਸਿੰਘ ਨੂੰ ਅਸਿਸਟੈਂਟ ਕਮਿਸ਼ਨਰ,(ਜਨਰਲ)ਫ਼ਰੀਦਕੋਟ ਵਾਧੂ ਚਾਰਜ ਅਸਿਸਟੈਂਟ ਕਮਿਸ਼ਨਰ,(ਸ਼ਿਕਾਇਤ ਨਿਵਾਰਨ) ਫ਼ਰੀਦਕੋਟ ਵਜੋਂ ਤਾਇਨਾਤ  ਕੀਤਾ ਗਿਆ ਹੈ।


EDITED BY : SARA YAHA | | Last Updated : 7:23 pm 17 October 2018

LEAVE A REPLY

Please enter your comment!
Please enter your name here