

ਮਾਨਸਾ, 24 ਜਨਵਰੀ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਮਾਨਸਾ ਵਿਖੇ 15 ਫਰਵਰੀ ਅਤੇ 21 ਫਰਵਰੀ 2019 ਨੂੰ ਜ਼ਿਲ੍ਹਾ ਮਾਨਸਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸੁਨਿਹਰੇ ਮੌਕੇ ਦੇਣ ਲਈ ਰੋਜ਼ਗਾਰ ਮੇਲੇ ਲਗਵਾਏ ਜਾ ਰਹੇ ਹਨ। ਮੇਲੇ ਦੀਆਂ ਤਿਆਰੀਆਂ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ 15 ਫਰਵਰੀ ਨੂੰ ਇਹ ਮੇਲਾ ਭਾਰਤ ਗਰੁੱਪ ਆਫ਼ ਕਾਲਜ ਸਰਦੂਲਗੜ੍ਹ ਅਤੇ 21 ਫਰਵਰੀ ਕ੍ਰਿਸ਼ਨਾ ਕਾਲਜ ਰੱਲੀ, ਬਰੇਟਾ ਵਿਖੇ ਲਗਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਮੇਲੇ ‘ਚ ਭਾਗ ਲੈਣ ਲਈ ਨੌਜਵਾਨ ਆਪਣੀ ਹਾਲ ਟਿਕਟ ਪੰਜਾਬ ਸਰਕਾਰ ਦੇ ਪੋਰਟਲ www.ghargharrozgar.punjab.gov.
ਉਨ੍ਹਾਂ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਪਿਛਲੇ ਜਿਨ੍ਹੇਂ ਵੀ ਰੋਜ਼ਗਾਰ ਮੇਲੇ ਲਗਾਏ ਗਏ ਹਨ ਉਨ੍ਹਾਂ ਵਿੱਚ ਲੜਕੀਆਂ ਦੀ ਸ਼ਮੂਲੀਅਤ ਘੱਟ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ ਮੇਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਸਬੰਧੀ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੜਕੀਆਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾ ਸਕੇ।
ਸ਼੍ਰੀ ਤ੍ਰਿਪਾਠੀ ਨੇ ਦੱਸਿਆ ਕਿ ਸਰਕਾਰ ਨੇ ਕੰਪਨੀਆਂ ਨਾਲ ਤਾਲਮੇਲ ਕੀਤਾ ਹੈ ਕਿ ਉਹ ਆਪਣੇ ਅਦਾਰੇ ਅਧੀਨ ਦੱਸਣ ਕਿ ਉਨ੍ਹਾਂ ਦੀ ਕੰਪਨੀ ਵਿੱਚ ਕਿੰਨੀਆਂ ਸੀਟਾਂ ਖਾਲੀ ਹਨ, ਉਨ੍ਹਾਂ ਲਈ ਕਿੰਨੀਂ ਯੋਗਤਾ ਦੀ ਲੋੜ ਅਤੇ ਕਿੰਨ੍ਹੀਂ ਤਨਖ਼ਾਹ ਉਹ ਨੌਜਵਾਨਾਂ ਨੂੰ ਮੁਹੱਈਆ ਕਰਵਾਉਣਗੇ, ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 15 ਅਤੇ 21 ਫਰਵਰੀ ਨੂੰ ਲੱਗਣ ਵਾਲੇ ਮੇਲਿਆਂ ਵਿੱਚ ਵੀ ਹਰ ਕੰਪਨੀ ਵਿੱਚ ਨੌਕਰੀ ਲਈ ਯੋਗਤਾ ਅਤੇ ਤਨਖ਼ਾਹ ਸਬੰਧੀ ਵੇਰਵਾ ਕਮਰਿਆਂ ਅੰਦਰ ਚਸਪਾ ਕੀਤਾ ਜਾਵੇਗਾ।
EDITED BY : SARA YAHA | | Last Updated : 7:47 pm 25 ਜਨਵਰੀ 2019























