ਪੰਜਾਬ ਸਰਕਾਰ ਅਤੇ ਪੰਜਾਬੀਆਂ ਵੱਲੋਂ ਕੀਤੀ ਮਦਦ ਦੇ ਮੁਰੀਦ ਹੋਏ ਕੇਰਲਾ ਵਾਸੀ

0
3

ਚੰਡੀਗੜ, 25 ਅਗਸਤ (ਸਾਰਾ ਯਹਾ) : ਹੜ ਦੀ ਮਾਰ ਹੇਠਾਂ ਆਏ ਕੇਰਲਾ ਸੂਬੇ ਦੀ ਪੰਜਾਬ ਸਰਕਾਰ ਅਤੇ ਪੰਜਾਬੀਆਂ ਵੱਲੋਂ ਕੀਤੀ ਗਈ ਮਦਦ ਦੇ ਕੇਰਲਾ ਵਾਸੀ ਗੁਣ ਗਾਉਂਦੇ ਨਹੀਂ ਥੱਕ ਰਹੇ ਹਨ। ਇਸ ਮੁਸ਼ਕਿਲ ਘੜੀ ਵਿਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 10 ਕਰੋੜ ਰੁਪਏ ਦੀ ਆਰਥਿਕ ਅਤੇ ਖੁਰਾਕ ਸਮੱਗਰੀ ਨਾਲ ਸਹਾਇਤਾ ਕੀਤੀ ਗਈ ਹੈ ਉੱਥੇ ਹੀ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਲੋਕ ਸਭਾ ਮੈਂਬਰਾਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਕੇਰਲਾ ਹੜ• ਪੀੜਤਾਂ ਦੀ ਸਹਾਇਤਾ ਲਈ ਦਾਨ ਦੇਣ ਦਾ ਵੀ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਹੁਣ ਤੱਕ ਹਵਾਈ ਫੌਜ ਦੇ 10 ਜਹਾਜ਼ਾਂ ਰਾਹੀਂ 283 ਟਨ ਖੁਰਾਕ ਸਮੱਗਰੀ ਕੇਰਲਾ ਭੇਜੀ ਜਾ ਚੁੱਕੀ ਹੈ ਜਿਸ ਵਿਚ ਪਹਿਲਾਂ ਤੋਂ ਹੀ ਤਿਆਰ ਭੋਜਨ ਦੇ ਪੈਕਟ, ਬਿਸਕੁਟ, ਰਸ, ਚੀਨੀ, ਚਾਹ, ਸੁੱਕਾ ਦੁੱਧ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਸ਼ਾਮਲ ਹਨ। ਬੀਤੀ ਦੇਰ ਸ਼ਾਮ ਜਦੋਂ 10ਵਾਂ ਜਹਾਜ਼ ਤਿਰੂਵਨੰਤਪੁਰਮ ਹਵਾਈ ਅੱਡੇ ਉੱਤੇ ਉਤਰਿਆ ਤਾਂ ਸਮਾਨ ਲਾਹੁਣ ਵਾਲੇ ਵਾਲੰਟੀਅਰਾਂ ਦੀ ਇਕ ਟੀਮ ਸਥਾਨਕ ਕੋਆਰਡੀਨੇਟਰ ਸ੍ਰੀ ਰਾਮਾਕ੍ਰਿਸ਼ਨਨ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਨੂੰ ਮਿਲੀ ਅਤੇ ਉਨ•ਾਂ ਨਾਅਰੇ ਲਾ ਕੇ ਪੰਜਾਬ ਅਤੇ ਪੰਜਾਬੀਆਂ ਦਾ ਧੰਨਵਾਦ ਕੀਤਾਮੁੱਖ ਮੰਤਰੀ ਵੱਲੋਂ ਮਿਲੀਆਂ ਹਦਾਇਤਾਂ ਤੋਂ ਬਾਅਦ ਮਾਲ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ 18 ਅਗਸਤ ਨੂੰ ਇਕ ਤਿੰਨ ਮੈਂਬਰੀ ਟੀਮ ਰਾਹਤ ਸਮੱਗਰੀ ਸਮੇਤ ਕੇਰਲਾ ਭੇਜੀ ਸੀ ਜੋ ਕਿ ਤਿਰੂਵਨੰਤਪੁਰਮ ਵਿਖੇ ਤਾਇਨਾਤ ਹੈ ਅਤੇ ਰਾਹਤ ਕਾਰਵਾਈਆਂ ਨੂੰ ਵਧੀਆ ਤਰੀਕੇ ਨਾਲ ਅੰਜ਼ਾਮ ਦੇਣ ਲਈ ਕੇਰਲਾ ਸਰਕਾਰ ਨਾਲ ਤਾਲਮੇਲ ਕਰ ਰਹੀ ਹੈ। ਇਸ ਟੀਮ ਵਿਚੋਂ ਮੌਜੂਦਾ ਸਮੇਂ ਫਿਲੌਰ ਦੇ ਤਹਿਸੀਲਦਾਰ ਸ੍ਰੀ ਤਪਨ ਭਨੋਟ ਅਤੇ ਫਤਹਿਗੜ• ਸਾਹਿਬ ਦੇ ਤਹਿਸੀਲਦਾਰ ਸ੍ਰੀ ਗੁਰਜਿੰਦਰ ਸਿੰਘ ਉੱਥੇ ਹੀ ਹਨ ਜਦਕਿ ਮਾਲ ਵਿਭਾਗ ਦੇ ਲੈਂਡ ਰਿਕਾਰਡਜ਼ ਦੇ ਡਾਇਰੈਕਟਰ ਸ੍ਰੀ ਬਸੰਤ ਗਰਗ ਬੀਤੇ ਦਿਨੀਂ ਹੀ ਵਾਪਸ ਆਏ ਹਨ।ਇਸ ਦੌਰਾਨ ਗੈਰ ਰਸਮੀ ਗੱਲਬਾਤ ਕਰਦਿਆਂ ਏਅਰ ਫੋਰਸ ਦੇ ਕਈ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਰਾਹਤ ਸਮੱਗਰੀ ਪੰਜਾਬ ਤੋਂ ਹੀ ਆਈ ਹੈ ਅਤੇ ‘ਮਨੁੱਖਤਾ ਦੀ ਸੇਵਾ ਦੇ ਸੰਕਲਪ’ ਨੂੰ ਪੰਜਾਬੀ ਸ਼ਾਨਦਾਰ ਤਰੀਕੇ ਨਾਲ ਅਦਾ ਕਰ ਰਹੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜ਼ਰੂਰਤ ਦੇ ਅਨੁਸਾਰ ਕੇਰਲਾ ਲਈ ਹੋਰ ਰਾਹਤ ਸਮੱਗਰੀ ਵੀ ਇਕੱਤਰ ਕੀਤੀ ਜਾਵੇਗੀ। ਮਾਲ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਹਤ ਕਾਰਜਾਂ ਵਿੱਚ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।


EDITED BY : SARA YAHA | | Last Updated : 6:30 pm 25 august 2018

LEAVE A REPLY

Please enter your comment!
Please enter your name here