*‘ਪੰਜਾਬ ਵਿੱਚ ਨਸ਼ਾ ਮਾਫ਼ੀਆ ਬੇਲਗਾਮ..! ਨਵਜੋਤ ਸਿੱਧੂ ਦੇ ਰਹੇ ਹਨ ਨਸ਼ੇ ਨੂੰ ਸ਼ਹਿ..? ਵਿਰੋਧੀ ਧਿਰ ਦੇ ਗੰਭੀਰ ਦੋਸ਼*

0
51
Minister of Local Government, Tourism and Cultural Affairs Punjab Navjot Singh Sidhu during his Lecture cum Student Interaction on “My Journey from a Cricketer to the Parliament” organised by Student Welfare Association at Law Auditorium in Panjab University Chandigarh on Tuesday, September 26 2017. Express Photo by Sahil Walia *** Local Caption *** Minister of Local Government, Tourism and Cultural Affairs Punjab Navjot Singh Sidhu during his Lecture cum Student Interaction on “My Journey from a Cricketer to the Parliament” organised by Student Welfare Association at Law Auditorium in Panjab University Chandigarh on Tuesday, September 26 2017. Express Photo by Sahil Walia

ਚੰਡੀਗੜ੍ਹ  04,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ‘ਪੰਜਾਬ ਵਿੱਚ ਨਸ਼ਾ ਮਾਫ਼ੀਆ ਬੇਲਗਾਮ ਹੋ ਗਿਆ ਹੈ ਕਿਉਂਕਿ ਨਸ਼ਾ ਸਮੱਗਲਰਾਂ ਨੂੰ ਕਾਂਗਰਸੀ ਆਗੂਆਂ ਦੀ ਸ਼ਹਿ ਮਿਲ ਰਹੀ ਹੈ। ਜਿਹੜੇ ਨਸ਼ਾ ਸਮੱਗਲਰਾਂ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਪ੍ਰਾਪਤ ਸੀ, ਹੁਣ ਉਨ੍ਹਾਂ ਨਸ਼ਾ ਸਮਗਲਰਾਂ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਦਿਲ ਵੀ ਧੜਕਣ ਲੱਗਾ ਹੈ।’ ਇਹ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਪੁੱਛਿਆ, ‘ਕੀ ਕਾਂਗਰਸ ਸਰਕਾਰ ਨਸ਼ਾ ਸਮੱਗਲਰਾਂ ਦੀ ਪੁਸਤਪਨਾਹੀ ਕਰ ਰਹੀ ਹੈ ਜਾਂ ਸਰਕਾਰ ਦੇ ਨੁਮਾਇੰਦੇ ਹੀ ਇਸ ਕਾਲੇ ਖੇਲ ਵਿੱਚ ਸ਼ਾਮਲ ਹਨ? 

ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਦਿਲ ਹੁਣ ਨਜਾਇਜ ਸ਼ਰਾਬ ਬਣਾਉਣ ਅਤੇ ਤਸਕਰੀ ਕਾਂਡ ਦੇ ਦੋਸ਼ੀ ਕਾਂਗਰਸੀ ਆਗੂਆਂ ਲਈ ਧੜਕਣ  ਲੱਗਾ ਹੈ, ਜਦਕਿ ਪਹਿਲਾਂ ਨਵਜੋਤ ਸਿੱਧੂ ਸੂਬੇ ਵਿੱਚ ਨਸ਼ਾ ਸਮੱਗਲਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਦੀਆਂ ਦੁਹਾਈਆਂ ਪਾਉਂਦੇ ਹੁੰਦੇ ਸਨ। 

ਉਨ੍ਹਾਂ ਸਵਾਲ ਕੀਤਾ, ‘ਨਸ਼ਾ ਮਾਫ਼ੀਆ ਕੋਲੋ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਕੀ ਉਹ ਹਿੱਸਾ ਹੁਣ ਨਵਜੋਤ ਸਿੱਧੂ ਲੈ ਰਹੇ ਹਨ?’ ਨਵਜੋਤ ਸਿੱਧੂ ਨੂੰ ਸਪੱਸ਼ਟ ਕਰਨਾ ਚਾਹੀਦਾ ਕਿ ਉਨ੍ਹਾਂ ਦੇ ਨਸ਼ਾ ਤਸਕਰੀ ਅਤੇ ਸ਼ਰਾਬ ਮਾਮਲਿਆਂ ਬਾਰੇ ਪਹਿਲੇ ਬਿਆਨ ਸੱਚ ਸਨ ਜਾਂ ਹੁਣ ਵਾਲੇ ਕੰਮ ਠੀਕ ਹਨ।


ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਸ਼੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚੋਂ ਨਸ਼ਾ ਮਾਫ਼ੀਆ ਖ਼ਤਮ ਨਹੀਂ ਕੀਤਾ, ਸਗੋਂ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੀ ਨਸ਼ਾ ਸਮੱਗਲਰਾਂ ਦੇ ਨਾਲ ਹੋ ਤੁਰੇ ਹਨ। 

ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਨੇ ਜਿਸ ਤਰ੍ਹਾਂ ਪੰਜਾਬ ’ਚ ਆਪਣੇ ਪੈਰ ਪਸਾਰੇ ਹਨ, ਇਸ ਵਰਤਾਰੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਦੀ ਪੋਲ਼ ਖੋਲ਼ ਕੇ ਰੱਖ ਦਿੱਤੀ ਹੈ। ਅੱਜ ਵੀ ਹਰ ਦਿਨ ਨੌਜਵਾਨ ਨਸ਼ਿਆਂ ਦੀ ਬਲੀ ਚੜ ਰਹੇ ਹਨ ਅਤੇ ਹਜ਼ਾਰਾਂ ਘਰਾਂ ਦੇ ਚਿਰਾਗ ਬੁੱਝ ਰਹੇ ਹਨ, ਪਰ ਸੱਤਾਧਾਰੀ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਿੱਚ ਮਸਤ ਹਨ।

‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਰਾਜਨੀਤਿਕ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਤੋਂ ਪੂਰਾ ਹਿਸਾਬ ਕਿਤਾਬ ਲਿਆ ਜਾਵੇਗਾ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦਾ ਕੱਚਾ ਚਿੱਠਾ ਲੋਕਾਂ ਅੱਗੇ ਰੱਖਿਆ ਜਾਵੇਗਾ।Tags:

LEAVE A REPLY

Please enter your comment!
Please enter your name here