*ਪੰਜਾਬ ਪੁਲਿਸ ‘ਚ ਮੱਚੀ ਹਲਚਲ, ਨਵੇਂ DGP ਦੀ ਅਚਾਨਕ ਨਿਯੁਕਤੀ; ਇਸ IPS ਅਧਿਕਾਰੀ ਨੂੰ ਸੌਂਪੀ ਗਈ ਕਮਾਨ…*

0
226

21 ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) ਚੰਡੀਗੜ੍ਹ ਪੰਜਾਬ ਪੁਲਿਸ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਈਪੀਐਸ ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਸ਼ਪੇਂਦਰ ਕੁਮਾਰ

 ਚੰਡੀਗੜ੍ਹ ਪੰਜਾਬ ਪੁਲਿਸ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਈਪੀਐਸ ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਸ਼ਪੇਂਦਰ ਕੁਮਾਰ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਕੁਮਾਰ ਅਗਲੇ ਹੁਕਮਾਂ ਤੱਕ ਚੰਡੀਗੜ੍ਹ ਡੀਜੀਪੀ ਦਾ ਵਾਧੂ ਚਾਰਜ ਸੰਭਾਲਣਗੇ।

ਚੰਡੀਗੜ੍ਹ ਡੀਜੀਪੀ ਦਾ ਅਹੁਦਾ ਆਈਪੀਐਸ ਰਾਜਕੁਮਾਰ ਸਿੰਘ ਦੇ ਦਿੱਲੀ ਤਬਾਦਲੇ ਤੋਂ ਬਾਅਦ ਖਾਲੀ ਸੀ। ਸਿੰਘ ਨੂੰ ਅਪ੍ਰੈਲ ਵਿੱਚ ਸੁਰੇਂਦਰ ਯਾਦਵ ਦੇ ਤਬਾਦਲੇ ਤੋਂ ਬਾਅਦ ਚੰਡੀਗੜ੍ਹ ਦਾ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਸੀ। ਰਾਜਕੁਮਾਰ ਸਿੰਘ ਉਸ ਸਮੇਂ ਚੰਡੀਗੜ੍ਹ ਆਈਜੀ ਸਨ।

ਪੁਸ਼ਪੇਂਦਰ ਕੁਮਾਰ 2006 ਬੈਚ ਦੇ ਆਈਪੀਐਸ ਅਧਿਕਾਰ

ਜਾਣਕਾਰੀ ਮੁਤਾਬਕ ਹੁਣ ਚੰਡੀਗੜ੍ਹ ਡੀਜੀਪੀ ਬਣੇ ਪੁਸ਼ਪੇਂਦਰ ਕੁਮਾਰ ਏਜੀਐਮਯੂਟੀ ਕੇਡਰ 2006 ਬੈਚ ਦੇ ਆਈਪੀਐਸ ਅਧਿਕਾਰੀ ਹਨ। ਆਈਪੀਐਸ ਪੁਸ਼ਪੇਂਦਰ ਕੁਮਾਰ ਇਸ ਸਮੇਂ ਚੰਡੀਗੜ੍ਹ ਦੇ ਆਈਜੀ ਹਨ। ਉਨ੍ਹਾਂ ਦਾ ਮਈ ਵਿੱਚ ਦਿੱਲੀ ਤੋਂ ਤਬਾਦਲਾ ਹੋ ਗਿਆ ਸੀ ਅਤੇ ਉਹ ਚੰਡੀਗੜ੍ਹ ਪੁਲਿਸ ਦੇ ਆਈਜੀ ਬਣੇ ਸਨ। ਕੁਮਾਰ ਨੇ ਉਸ ਸਮੇਂ ਚੰਡੀਗੜ੍ਹ ਆਈਜੀ ਰਾਜਕੁਮਾਰ ਸਿੰਘ ਦੀ ਥਾਂ ਲਈ ਸੀ।

LEAVE A REPLY

Please enter your comment!
Please enter your name here