ਪੰਜਾਬ ਪਹੁੰਚੇ ਮੋਦੀ ਨੇ ਅਗਲੀ ਵਾਰ ਖਾਤੇ ਫੁੱਲ ਕਰਨ ਦਾ ਲਾਇਆ ਲਾਰਾ

0
2

ਹੁਸ਼ਿਆਰਪੁਰ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਿਸਾਨਾਂ ਨੂੰ ਸਿੱਧੀ ਆਰਥਕ ਲਾਭ ਦੇਣ ਵਾਲੀ ਸਕੀਮ ਵਾਲੇ ਮਾਮਲੇ ਵਿੱਚ ਪੰਜਾਬੀ ਕਿਸਾਨਾਂ ਦੀ ਵਾਰੀ ਅੱਗੇ ਆਉਣ ਦੀ ਗੱਲ ਕਹੀ। ਮੋਦੀ ਨੇ ਕਿਹਾ ਕਿ 23 ਮਈ ਨੂੰ ਸਰਕਾਰ ਮੁੜ ਬਣਨ ‘ਤੇ ਹੀ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ।

ਮੋਦੀ ਨੇ ਹੁਸ਼ਿਆਰਪੁਰ ਵਿੱਚ ਪੰਜਾਬ ‘ਚ ਪਹਿਲੀ ਲੋਕ ਸਭਾ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਪੰਜਾਬ ਆਉਣ ਤੋਂ ਪਹਿਲਾਂ ਹੀ ਮੋਦੀ ਨੇ 1984 ਸਿੱਖ ਕਤਲੇਆਮ ਤੇ ਕਰਤਾਰਪੁਰ ਮਸਲਿਆਂ ‘ਤੇ ਹੀ ਕਾਂਗਰਸ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਸੀ।
View image on Twitter

View image on Twitter

ANI@ANI

PM Modi in Hoshiarpur, Punjab: Congress has one more stain on it which can never be cleaned. Can Punjab ever forget 1984? Who is responsible for what happened then? For three decades injustice was meted out to my Sikh brothers and sisters, and now Congress has said ‘hua to hua.’4466:10 PM – May 10, 2019182 people are talking about thisTwitter Ads info and privacy

ਨਰੇਂਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ। ਉਨ੍ਹਾਂ ਕਿਹਾ ਕਿ ’84 ਦੰਗਾ ਪੀੜਤਾਂ ਨਾਲ ਇਨਸਾਫ ਨਹੀਂ ਹੋਇਆ ਪਰ ਚੁਰਾਸੀ ਕਤਲੇਆਮ ਲਈ ਇਹ ਕਹਿ ਰਹੇ ਹਨ ਕਿ ਜੋ ਹੂਆ ਸੋ ਹੂਆ।

ਉੱਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰੈਲੀ ਵਿੱਚ ਪਹੁੰਚੇ ਤੇ ਮੋਦੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਬਾਦਲ ਨੇ ਖ਼ਦਸ਼ਾ ਜਤਾਇਆ ਕਿ 19 ਮਈ ਨੂੰ ਕਾਂਗਰਸ ਲੋਕ ਸਭਾ ਚੋਣਾਂ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਐਮਰਜੈਂਸੀ ਸੀ ਮੋਦੀ ਸਿੱਖ ਬਣ ਕੇ ਪੰਜਾਬ ਵਿੱਚ ਰਹੇ ਤੇ ਮੈਂ ਇਨ੍ਹਾਂ ਨੂੰ ਸਰਦਾਰ ਮੋਦੀ ਕਹਿੰਦਾ ਹਾਂ।

ਉਨ੍ਹਾਂ ਕਿਹਾ ਕਿ ਮੋਦੀ ਗਰੀਬ ਪਰਿਵਾਰ ‘ਚੋ ਉੱਠ ਕੇ ਆਏ ਹਨ। ਬਾਦਲ ਨੇ ਮੋਦੀ ਤੋਂ ਮੰਗ ਕੀਤੀ ਕਿ ਗਰੀਬਾਂ ਦਾ ਕੈਂਸਰ ਦਾ ਇਲਾਜ ਮੁਫ਼ਤ ਕਰ ਦਿਓ। ਮੋਦੀ ਨੇ ਬਠਿੰਡਾ ਤੇ ਗੁਰਦਾਸਪੁਰ ਵਿੱਚ ਵੀ ਚੋਣ ਰੈਲੀਆਂ ਕਰਨੀਆਂ ਹਨ ਪਰ ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਵੀ ਇੱਕ-ਇੱਕ ਦਿਨ ਦੇ ਦਿਓ।

Chowkidar Narendra Modi@narendramodi

Punjab is angry at the statements of Congress leaders. They’ll vote BJP-Akali Dal. Live from Hoshiarpur. https://www.pscp.tv/w/b6VkYDMyMjExNTJ8MXlOR2F2TW1ubnJKai1Kbe-siPinDRw7RuHJzuB8ff2KSnrJOzKpRKxgQA70 …7,6785:51 PM – May 10, 2019Twitter Ads info and privacyNarendra Modi @narendramodiPunjab is angry at the statements of Congress leaders. They’ll vote BJP-Akali Dal. Live from Hoshiarpur.pscp.tv2,825 people are talking about this

LEAVE A REPLY

Please enter your comment!
Please enter your name here