ਪੰਜਾਬ ਨੂੰ ਇੰਡੀਆ ਟੂਡੇ ਸਟੇਟ ਆਫ ਸਟੇਟਸ ਸੰਮੇਲਨ ਦੌਰਾਨ ਮਿਲਿਆ ‘ਬੈਸਟ ਬਿੱਗ ਸਟੇਟ ਇਨ ਐਗਰੀਕਲਚਰ’ ਐਵਾਰਡ

0
7

ਨਵੀਂ ਦਿੱਲੀ/ਚੰਡੀਗੜ•,(ਸਾਰਾ ਯਹਾ) 22 ਨਵੰਬਰ- ਭਾਰਤ ਦੇ ਖਾਧ ਭੰਡਾਰ ਵੱਜੋਂ ਜਾਣੇ ਜਾਂਦੇ ਪੰਜਾਬ ਸੂਬੇ, ਜਿਸ ਵੱਲੋਂ ਮੁਲਕ ਅੰਦਰ ਕਣਕ ਦੀ ਕੁੱਲ ਪੈਦਾਵਾਰ ‘ਚ 19 ਫੀਸਦੀ, ਝੋਨੇ ‘ਚ 11 ਫੀਸਦ ਅਤੇ ਕਪਾਹ ਦੀ ਕੁੱਲ ਪੈਦਾਵਾਰ ਅੰਦਰ 5 ਫੀਸਦ ਯੋਗਦਾਨ ਪਾਇਆ ਜਾ ਰਿਹਾ ਹੈ, ਨੂੰ ਅੱਜ ਨਵੀਂ ਦਿੱਲੀ ਵਿਖੇ ਇੰਡੀਆ ਟੂਡੇ ਸਟੇਟ ਆਫ ਸਟੇਟਸ ਸੰਮੇਲਨ ਦੌਰਾਨ ‘ਬੈਸਟ ਬਿੱਗ ਸਟੇਟ ਇਨ ਐਗਰੀਕਲਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਵੱਲੋਂ ਪਿਛਲੇ ਚਾਰ ਦਹਾਕਿਆਂ ਤੋਂ ਕੇਂਦਰੀ ਖਾਧ ਭੰਡਾਰ ਪੂਲ ਅੰਦਰ ਝੋਨੇ ਦਾ 25 ਤੋਂ 50 ਫੀਸਦ ਅਤੇ ਕਣਕ ਦਾ 38 ਤੋਂ 75 ਫੀਸਦ ਯੋਗਦਾਨ ਪਾਇਆ ਜਾ ਰਿਹਾ ਹੈ।
ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਐਮ. ਵੈਂਕਈਆ ਨਾਇਡੂ ਵੱਲੋਂ ਦਿੱਤੇ ਗਏ ਇਸ ਐਵਾਰਡ ਨੂੰ ਵਧੀਕ ਮੁੱਖ ਸਕੱਤਰ (ਖੇਤੀਬਾੜ•ੀ) ਸ੍ਰੀ ਵਿਸਵਾਜੀਤ ਖੰਨਾ ਅਤੇ ਰੈਜੀਡੈਂਟ ਕਮਿਸ਼ਨਰ (ਪੰਜਾਬ ਭਵਨ, ਨਵੀਂ ਦਿੱਲੀ) ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਵੱਲੋਂ ਸੰਮੇਲਨ ਦੌਰਾਨ ਪ੍ਰਾਪਤ ਕੀਤਾ ਗਿਆ।
ਸ੍ਰੀ ਖੰਨਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀਬਾੜੀ ਖੇਤਰ ਅੰਦਰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਕਿਸਾਨਾਂ ਦੀ ਕਰਜ਼ ਮੁਆਫੀ, ਫਸਲੀ ਵਿਭਿੰਨਤਾ ਅਤੇ ਹੋਰ ਅਹਿਮ ਸੁਧਾਰਾ ਲਈ ਕੀਤੇ ਗਏ ਯਤਨਾਂ ਨੂੰ ਵਿਚਾਰਦਿਆਂ ਸੂਬੇ ਦੀ ਇਸ ਐਵਾਰਡ ਲਈ ਚੋਣ ਹੋਈ ਹੈ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਰਾਜ ਕਿਸਾਨ ਕਮਿਸ਼ਨ ਨੂੰ ਸੂਬਾ ਸਰਕਾਰ ਵੱਲੋਂ ਕਿਸਾਨੀ ਆਮਦਨ ਵਿੱਚ ਵਾਧਾ ਕਰਨ ਲਈ ਨੀਤੀ ਤਿਆਰ ਕਰਨ ਦਾ ਕੰਮ ਸੌਂਪਿਆ ਜਾ ਚੁੱਕਿਆ ਹੈ। ਇਸੇ ਤਰ•ਾਂ ਫਸਲਾਂ ਦੀ ਰਹਿੰਦ-ਖੂੰਹਦ ਦੇ ਢੁੱਕਵੇਂ ਪ੍ਰਬੰਧਨ ਲਈ ਚੱਲ ਰਹੇ ਵਿੱਤੀ ਵਰ•ੇ ਦੌਰਾਨ ਪੰਜਾਬ ਸਰਕਾਰ ਵੱਲੋਂ 269 ਕਰੋੜ ਦਾ ਬਜਟ ਰੱਖਿਆ ਗਿਆ ਹੈ ਜਦਕਿ ਅਗਲੇ ਵਰ•ੇ ਲਈ ਇਹ ਬਜਟ 395 ਕਰੋੜ ਹੋਵੇਗਾ। ਉਨ•ਾਂ ਦੱਸਿਆ ਕਿ ਇਸ ਸਕੀਮ ਤਹਿਤ ਫਸਲੀ ਰਹਿੰਦਾ ਖੂੰਹਦ ਦੇ ਢੁੱਕਵੇਂ ਪ੍ਰਬੰਧਨ ਲਈ 27 ਹਜ਼ਾਰ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਅਗਲੇ ਵਰ•ੇ ਇਹ ਟੀਚਾ ਹੋਰ 30  ਹਜ਼ਾਰ ਮਸ਼ੀਨਾ ਮੁਹੱਈਆ ਕਰਵਾਉਣ ਦਾ ਤੈਅ ਕੀਤਾ ਗਿਆ ਹੈ। ਇਨ•ਾਂ ਵਿੱਚੋਂ 4054 ਮਸ਼ੀਨਾ ਖੇਤੀ ਕੇਂਦਰਾਂ ਨੂੰ 80 ਫੀਸਦ ਸਬਸਿਡੀ ਅਤੇ ਬਾਕੀ ਮਸ਼ੀਨਾਂ ਵਿਅਕਤੀਗਤ ਤੌਰ ‘ਤੇ 50 ਫੀਸਦੀ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ•ਾਂ ਦੱਸਿਆ ਕਿ 2017-18 ਦੌਰਾਨ ਪੰਜਾਬ ਅੰਦਰ ਖਾਧ ਪਦਾਰਥਾਂ ਦੀ ਪੈਦਾਵਾਰ 31.7 ਮਿਲੀਅਨ ਮੀਟਰਿਕ ਟਨ ਸੀ ਅਤੇ ਇਸੇ ਤਰ•ਾਂ ਪਿਛਲੇ ਵਰ•ੇ ਪੰਜਾਬ ਵੱਲੋਂ ਝੋਨੇ ਦੀ ਰਿਕਾਰਡ ਪੈਦਾਵਾਰ 199.72 ਲੱਖ ਮੀਟਰਿਕ ਟਨ ਸੀ। ਇਸੇ ਤਰ•ਾਂ 2017-18 ਦੌਰਾਨ ਪੰਜਾਬ  ਅੰਦਰ ਕਣਕ ਦੀ ਕੁੱਲ ਪੈਦਾਵਾਰ 178.30 ਲੱਖ ਮੀਟਰਿਕ ਟਨ ਸੀ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਚਾਲੂ ਕੀਤੀ ਗਈ ਜਿਸ ਤਹਿਤ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਗਿਆ। ਇਸ ਤਹਿਤ ਹੁਣ ਤੱਕ 1738 ਕਰੋੜ ਰੁਪਏ ਦੀ ਅਦਾਇਗੀ ਕਰਕੇ 3.07 ਲੱਖ ਕਿਸਾਨਾਂ ਦਾ ਸਹਿਕਾਰੀ ਬੈਂਕਾ ਦਾ ਕਰਜ਼ਾ ਮੁਆਫ ਕੀਤਾ ਗਿਆ। ਇਸੇ ਤਰ•ਾਂ 1.41 ਲੱਖ ਦਰਮਿਆਨੇ ਵਰਗ ਦੇ ਕਿਸਾਨਾਂ ਦਾ 1185 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਸਕੀਮ ਤਹਿਤ 93 ਹਜ਼ਾਰ ਛੋਟੇ ਕਿਸਾਨ, ਜਿਨ•ਾਂ ਸਿਰ ਸਹਿਕਾਰੀ ਬੈਂਕਾਂ ਦਾ ਕਰਜ਼ ਹੈ, ਨੂੰ ਸਕੀਮ ਦੇ ਤੀਜੇ ਗੇੜ ਦੌਰਾਨ 750 ਕਰੋੜ ਰੁਪਏ ਦੇ ਕਰਜ਼ੇ ਦੀ ਮੁਆਫੀ ਮਿਲੇਗੀ। ਇਸੇ ਤਰ•ਾਂ 51023 ਛੋਟੇ ਕਿਸਾਨਾਂ ਨੂੰ ਚੌਥੇ ਗੇੜ ਦੌਰਾਨ 175.69 ਕਰੋੜ ਦੇ ਕਮਰਸ਼ੀਅਲ ਬੈਂਕਾਂ ਦੇ ਕਰਜ਼ੇ ਤੋਂ ਮੁਆਫੀ ਮਿਲੇਗੀ।
ਸ੍ਰੀ ਖੰਨਾ ਨੇ ਦੱਸਿਆ ਕਿ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ 1000 ਹੈਕਟੇਅਰ ਦੇ ਮੱਕੀ ਡੈਮੋਨਸਟਰੇਸ਼ਨ ਲਈ ਪ੍ਰਤੀ ਹੈਕਟੇਅਰ 23500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸੇ ਤਰ•ਾਂ ਜ਼ਮੀਨੀ ਗੁਣਵੱਤਾ ਲਈ ਚੱਲ ਰਹੀ ਸੁਆਇਲ ਹੈਲਥ ਕਾਰਡ ਸਕੀਮ ਤਹਿਤ ਹੁਣ ਤੱਕ 12.51 ਲੱਖ ਕਿਸਾਨਾਂ ਨੂੰ ਸਤੰਬਰ 2018 ਤੱਕ ਇਹ ਕਾਰਡ ਵੰਡੇ ਜਾ ਚੁੱਕੇ ਹਨ। ਕਿਸਾਨਾਂ ਨੂੰ ਖੇਤੀ-ਰਸਾਇਣਾਂ ਦੀ ਢੁੱਕਵੀਂ ਵਰਤੋ ਲਈ ਸੁਚੇਤ ਕਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸਦੇ  ਨਤੀਜੇ  ਸਦਕਾ ਕਿਸਾਨਾਂ ਨੂੰ ਇਸ ਵਰ•ੇ ਬਾਸਮਤੀ ਦਾ ਢੁੱਕਵਾਂ ਮੁੱਲ ਪ੍ਰਾਪਤ ਹੋਣ ‘ਚ ਕਾਮਯਾਬੀ ਮਿਲੀ ਹੈ। ਇਸੇ ਤਰ•ਾਂ ਫਸਲੀ ਨੁਕਸਾਨ ਤਹਿਤ ਵੀ ਵਿੱਤੀ ਸਹਾਇਤਾ ਪ੍ਰਤੀ ਏਕੜ 8 ਹਜ਼ਾਰ ਤੋਂ ਵਧਾਕੇ 12 ਹਜ਼ਾਰ ਕਰ  ਦਿੱਤੀ ਗਈ ਹੈ।


EDITED BY : SARA YAHA | | Last Updated : 7:15 PM 22 ਨਵੰਬਰ 2018

LEAVE A REPLY

Please enter your comment!
Please enter your name here