


ਚੰਡੀਗੜ•,(ਸਾਰਾ ਯਹਾ) ਨਵੰਬਰ 2: ਰੋਟਰੀ ਡਿਸਟ੍ਰਿਕਟ 3080 ਦੇ ਰੋਟੇਰਿਅਨਾਂ ਨੇ ਅੱਜ ਭਾਰਤੀ ਸਰਹੱਦ ‘ਤੇ ਜਵਾਨਾਂ ਲਈ 5000 ਕਿਲੋ ਮਠਿਆਈ ਭੇਜੀ।
ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ• ਦੇ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੋਰ ਨੇ ਅੱਜ ਇੱਥੇ ਜਵਾਨਾਂ ਲਈ 5,000 ਡੱਬਿਆਂ ਨਾਲ ਭਰੇ ਦੋ ਟਰੱਕਾਂ ਨੂੰ ਰਾਜ ਭਵਨ ਤੋਂ ਝੰਡਾ ਦਿਖਾ ਕੇ ਰਵਾਨਾ ਕੀਤਾ। ਜਿਥੇ ਰੋਟਰੀ ਦੇ ਕਿ ਜਾਣੇ-ਮਾਣੇ ਮੈਂਬਰ ਵੀ ਮੌਜੂਦ ਸਨ।
ਉਹਨਾਂ ਕਿਹਾ ਕਿ ਇਹ ਰੋਟੇਰਿਅਨਾਂ ਵੱਲੋਂ ਸੈਨਾ ਦੇ ਜਵਾਨਾਂ ਨੂੰ ਧੰਨਵਾਦ ਕਰਨ ਦਾ ਇੱਕ ਸ਼ਲਾਘਾਯੋਗ ਕਦਮ ਹੈ, ਜੋ ਸਰਹਦ ਤੇ ਦਿਨ-ਰਾਤ ਪਹਿਰਾ ਦਿੰਦੇ ਹਨ ਤਾਂ ਜੋ ਆਪਾਂ ਸ਼ਾਂਤੀ ਨਾਲ ਰਹਿ ਸਕੀਏ।
“ਇਹ ਦੀਵਾਲੀ ਦੀ ਮਠਿਆਈ ਦੇ ਡੱਬੇ ਭਾਰਤੀ ਹਵਾਈ ਸੈਨਾ ਨੂੰ ਸਪੁਰਦ ਕੀਤੇ ਜਾਣਗੇ ਤੇ ਉਹ ਸਿਆਚਿਨ ਅਤੇ ਲੱਦਾਖ ਦੀਆਂ ਸੀਮਾਵਾਂ ‘ਤੇ ਫੌਜੀ ਯੂਨਿਟਾਂ ਨੂੰ ਵੰਡਣਗੇ, ਜਿੱਥੇ ਸਾਡੇ ਜਵਾਨ ਸਖ਼ਤ ਹਾਲਾਤ ਵਿੱਚ ਸਾਡੀ ਸਰਹੱਦ ਦੀ ਰੱਖਿਆ ਕਰਦੇ ਹਨ।“ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਰਜਿੰਦਰ ਕੁਮਾਰ ਸਾਬੂ ਨੇ ਕੀਤਾ।
ਰੋਟਰੀ ਦੇ ਡਿਸਟ੍ਰਿਕਟ ਗਵਰਨਰ ਪ੍ਰਵੀਨ ਚੰਦਰ ਗੋਇਲ ਨੇ ਕਿਹਾ ਕਿ “ਆਪ ਹੈ ਤੋਂ ਹਮ ਹੈ’” ਦੇ ਵਧਾਈ ਸੁਨੇਹੇ ਦੇ ਨਾਲ ਚੰਡੀਗੜ•, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ ਅਤੇ ਉਤਰਾਖੰਡ ਦੇ ਰੋਟੇਰਿਅਨਾਂ ਨੇ ਵੱਧ-ਚੜਕੇ ਯੋਗਦਾਨ ਦਿੱਤਾ ਹੈ।
ਉਨ•ਾਂ ਨੇ ਸਾਬਕਾ ਡਿਸਟ੍ਰਿਕਟ ਗਵਰਨਰ ਕੰਵਲ ਬੇਦੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ•ਾਂ ਨੇ ਇਕ ਹਫਤੇ ਦੀ ਮਿਆਦ ਦੇ ਅੰਦਰ 20 ਲੱਖ ਰੁਪਏ ਤੋਂ ਵੱਧ ਯੋਗਦਾਨ ਪਾਉਣ ਲਈ ਰੋਟੇਰਿਅਨਾਂ ਨੂੰ ਪ੍ਰੇਰਿਤ ਕੀਤਾ।
ਰੋਟਰੀ ਕਲੱਬ ਚੰਡੀਗੜ• ਵੱਲੋਂ 1700 ਡੱਬਿਆਂ ਨਾਲ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ ਅਤੇ ਫੌਜ ਅਤੇ ਭਾਰਤੀ ਹਵਾਈ ਫੌਜ ਦੇ ਨਾਲ ਵੀ ਤਾਲਮੇਲ ਕਰ ਰਹੇ ਹਨ ਤਾਂ ਜੋ ਮਠਿਆਈ ਬਾਰਡਰ ਤੇ ਸਮੇ ਸਿਰ ਪੁਜੇ।
ਇਸ ਪ੍ਰੋਗਰਾਮ ਨੂੰ ਰੋਟਰੀ ਕਲੱਬ ਚੰਡੀਗੜ• ਨੇ 2016 ‘ਚ ਸ਼ੁਰੂ ਕੀਤਾ ਸੀ, ਜਦੋਂ 4,000 ਡੱਬਿਆਂ ਨੂੰ ਲੇਹ ਭੇਜਿਆ ਗਿਆ ਸੀ।
EDITED BY : SARA YAHA | | Last Updated : 7:18 pm 2 ਨਵੰਬਰ 2018























