ਪੰਜਾਬ ਦੇ ਭਲੇ ਲਈ ਕਿਸੇ ਨਾਲ ਵੀ ਸਮਝੌਤਾ ਕੀਤਾ ਜਾ ਸਕਦਾ ਹੈ: ਪਰਮਿੰਦਰ ਢੀਂਡਸਾ

0
105

ਮਾਨਸਾ  19 ਜਨਵਰੀ (ਬਪਸ):ਸ਼੍ਰੋਮਣੀ ਅਕਾਲੀ ਦਲ ਚ ਸਾਨੂੰ ਜੋ ਮਾਣ ਮਿਲਿਆ ਹੈ ਉਹ ਕਿਸੇ ਪਰਿਵਾਰ ਜਾਂ ਬੰਦੇ ਨੇ ਨਹੀਂ ਦਿੱਤਾ ਸਮੁੱਚੀ ਅਕਾਲੀ ਦਲ ਚ ਸੇਵਾ ਕਰਨ ਨਾਲ ਹੀ ਮਿਲਿਆ ਹੈ  ਜਿਸ ਕਰਕੇ ਅਸੀਂ ਅਕਾਲੀ ਦਲ ਨੂੰ ਮੁੜ ਤੋਂ ਇੱਕ ਵਿਚਾਰਧਾਰਾ ਅਧੀਨ ਵੇਖਣਾ ਚਾਹੁੰਦੇ ਹਾਂ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਖਜ਼ਾਨਾ  ਮੰਤਰੀ ਅਤੇ ਬਾਦਲਾਂ ਨਾਲੋਂ ਵੱਖ  ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਦਰਬਾਰਾ ਸਿੰਘ ਦੇ ਪੋਤਰੇ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ ਦੇ ਬੇਟੇ ਦੀ ਸ਼ਾਦੀ ਮੌਕੇ ਕੀਤਾ ਉਨ੍ਹਾਂ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਪਰਿਵਾਰ ਦੀ ਜਾਇਦਾਦ ਨਹੀਂ ਇਹ ਪੰਜਾਬ ਚ ਵਸਦੇ ਸਮੁੱਚੇ ਪੰਥ ਨੂੰ ਸਤਿਕਾਰ ਕਰਨ ਵਾਲਿਆਂ ਦੀ ਪਾਰਟੀ ਹੈ ਜਿਸ ਨੂੰ ਮੁੜ ਤੋਂ ਇੱਕ ਵਿਚਾਰ ਧਾਰਾ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਇੱਕ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾਵੇਗੀ ਜਿਸ ਵਿੱਚ ਸਾਰੀਆਂ ਪੰਥਕ ਧਿਰਾਂ ਨੂੰ ਇਕੱਤਰ ਕੀਤਾ ਜਾਵੇਗਾ ਉਨ੍ਹਾਂ  ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ  ਸਿੱਧੂ ,ਬੈਂਸ ਭਰਾਵਾਂ ,ਆਮ ਆਦਮੀ ਪਾਰਟੀ ਨਾਲ ਸਮਝੌਤੇ ਦੇ ਸਵਾਲ ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਖੁੱਲ੍ਹਾ ਸੱਦਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਉਹ ਇੱਕ ਫ਼ਰੰਟ ਤੇ ਇਕੱਤਰ ਹੋਣਾ ਚਾਹੁੰਦੇ ਹਨ ਉਨ੍ਹਾਂ ਪੰਜਾਬ ਚ ਕੈਪਟਨ ਅਤੇ ਬਾਦਲਾਂ ਦੇ ਆਪਸੀ ਤਾਲਮੇਲ ਹੋਣ ਨਾਲ ਪੰਜਾਬ ਦਾ ਜੋ ਨੁਕਸਾਨ ਹੋਇਆ ਹੈ ਉਸ ਤੋਂ ਜਨਤਾ ਭਲੀ ਭਾਂਤ ਜਾਣੂ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਿਰਾਸ਼ ਹੋਏ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ,ਸਾਬਕਾ ਸਰਪੰਚ ਮਹਿੰਦਰ ਸਿੰਘ ਭੰਮੇ ਕਲਾਂ ,ਸਾਬਕਾ ਸਰਪੰਚ ਸਤਨਾਮ ਸਿੰਘ ਭਲਾਈਕੇ ,ਜਸਵੰਤ ਸਿੰਘ ਜੌੜਕੀਆਂ ਤੋਂ ਇਲਾਵਾ ਕਾਂਗਰਸ ਤੇ ਅਕਾਲੀ ਦਲ ਤੋਂ ਨਿਰਾਸ਼ ਪੰਚਾਂ ਸਰਪੰਚਾਂ ਨੇ ਪਰਮਿੰਦਰ ਸਿੰਘ ਢੀਂਡਸਾ ਨਾਲ ਫੋਟੋਆਂ ਕਰਵਾ ਕੇ ਦੁੱਖੜੇ ਰੋਏ ਸ੍ਰੀ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇਮ ਚੰਦ ਚੌਧਰੀ ਸਰਦੂਲਗੜ੍ਹ ਦੀ ਭਰਜਾਈ ਦੇ ਭੋਗ ਸਮਾਗਮ ਚ ਵੀ ਹਾਜ਼ਰੀ ਲਗਵਾਈAttachments area

LEAVE A REPLY

Please enter your comment!
Please enter your name here