*ਪੰਜਾਬ ‘ਚ ਲਾਜਵਾਬ ਰਹੀ ਭਗਵੰਤ ਮਾਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜਾਰੀ – ਭਾਟੀਆ*

0
17

ਫਗਵਾੜਾ 18 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜਾਰੀ ਬਹੁਤ ਲਾਜਵਾਬ ਰਹੀ ਹੈ ਅਤੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਜੋ ਕਿ ਪਿਛਲੇ 75 ਸਾਲ ‘ਚ ਕਿਸੇ ਨੇ ਸੋਚੀਆਂ ਵੀ ਨਹੀਂ ਸਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਅਸ਼ੋਕ ਭਾਟੀਆ ਨੇ ਅੱਜ ਇੱਥੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ 16 ਮਾਰਚ ਨੂੰ ਆਪਣੇ ਤਿੰਨ ਸਾਲ ਦਾ ਸਫਲ ਕਾਰਜਕਾਲ ਪੂਰਾ ਕਰ ਲਿਆ ਹੈ। ਮੁੱਖ ਮੰਤਰੀ ਨੇ 16 ਮਾਰਚ, 2022 ਨੂੰ ਸ਼ਹੀਦ ਭਗਤ ਸਿੰਘ ਦੇ ਸਮਾਰਕ ਖਟਕੜ ਕਲਾਂ ਵਿਖੇ ਪੰਜਾਬ ਨੂੰ ਦੁਬਾਰਾ ‘ਰੰਗਲਾ ਪੰਜਾਬ’ ਬਣਾਉਣ ਦਾ ਜੋ ਪ੍ਰਣ ਲਿਆ ਸੀ, ਉਸ ਨੂੰ ਪੂਰਾ ਕਰਨ ਲਈ ਨੇਕ ਨੀਯਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਜਾਰੀ ਹੈ। ਪੰਜਾਬ ਦੇ ਲੋਕ ਹਰ ਮਹੀਨੇ ਤਿੰਨ ਸੌ ਯੁਨਿਟ ਫਰੀ ਘਰੇਲੂ ਬਿਜਲੀ ਦਾ ਸੁਖ ਮਾਣ ਰਹੇ ਹਨ। 55 ਹਜਾਰ ਨਵੀਂਆਂ ਨੌਕਰੀਆਂ ਪੜ੍ਹੇ ਲਿਖੇ ਬੇਰੁਜਗਾਰਾਂ ਨੂੰ ਦਿੱਤੀਆਂ ਗਈਆਂ ਹਨ। ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦੀ ਸ਼ਕਲ ਦੇ ਕੇ ਸੁਵਿਧਾ ਸੰਪਨ ਬਣਾਇਆ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿਚ ਅਤੇ ਮੁਹੱਲਾ ਕਲੀਨਿਕਾਂ ਰਾਹੀਂ ਫਰੀ ਇਲਾਜ ਦੀ ਸੁਵਿਧਾ ਦਾ ਸੁਖ ਵੀ ਲੋਕ ਭੋਗ ਰਹੇ ਹਨ। ਨਸ਼ਿਆਂ ਦੇ ਖਿਲਾਫ ਯੁੱਧ ਪੂਰੇ ਜੋਰ-ਸ਼ੋਰ ਨਾਲ ਜਾਰੀ ਹੈ। ਗੈਂਗਸਟਰਾਂ ਵਿਚ ਪੁਲਿਸ ਦਾ ਪੂਰਾ ਖੌਫ ਹੈ। ਡਰੱਗ ਸਮੱਗਲਰਾਂ ਦੀਆਂ ਪ੍ਰਾਪਰਟੀਆਂ ‘ਤੇ ਬੁਲਡੋਜਰ ਚਲ ਰਹੇ ਹਨ। ਜਿੰਨਾ ਕੰਮ ਇਨ੍ਹਾਂ 3 ਸਾਲਾਂ ਵਿੱਚ ਹੋਇਆ ਹੈ, ਓਨਾ ਕੰਮ ਪਿਛਲੇ 75 ਸਾਲਾਂ ਵਿੱਚ ਵੀ ਨਹੀਂ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਨਗੇ। ਅਸ਼ੋਕ ਭਾਟੀਆ ਨੇ ਕਿਹਾ ਕਿ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਚੱਲ ਰਹੀ ਜੰਗ ਨੂੰ ਇਸ ਦੇ ਤਰਕਪੂਰਨ ਸਿੱਟੇ ‘ਤੇ ਲਿਜਾਇਆ ਜਾਵੇਗਾ। ਪੰਜਾਬ ਦੇ 3 ਕਰੋੜ ਲੋਕਾਂ ਦਾ ਸਮਰਥਨ ਅਤੇ ਵਿਸ਼ਵਾਸ ਭਗਵੰਤ ਮਾਨ ਸਰਕਾਰ ਦੇ ਨਾਲ ਹੈ। ਵਿਰੋਧੀ ਪਾਰਟੀਆਂ ਜਿੰਨਾ ਮਰਜੀ ਦੁਸ਼ਪ੍ਰਚਾਰ ਕਰ ਲੈਣ ਪਰ ‘ਆਪ’ ਪਾਰਟੀ ਅਤੇ ਸੂਬਾ ਸਰਕਾਰ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅਡੋਲ ਬਣਿਆ ਰਹੇਗਾ।

LEAVE A REPLY

Please enter your comment!
Please enter your name here