

ਲੁਧਿਆਣਾ (ਸਾਰਾ ਯਹਾ) : ਪਿਛਲੇ 3 ਦਿਨਾਂ ਤੋਂ ਲਗਾਤਾਰ ਹੋਈ ਬਰਸਾਤ ਤੋਂ ਬਾਅਦ ਚੌਥੇ ਦਿਨ ਮੌਸਮ ਸਾਫ ਹੋਣ ਦੇ ਬਾਵਜੂਦ ਸਬਜ਼ੀ ਮੰਡੀਆਂ ‘ਚ ਸਬਜ਼ੀਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ੋਹਈ, ਜਿਹੜੀਆਂ ਥੋੜ੍ਹੀ-ਬਹੁਤ ਸਬਜ਼ੀਆਂ ਸਥਾਨਕ ਮੰਡੀਆਂ ‘ਚ ਪਹੁੰਚ ਰਹੀਆਂ ਹਨ, ਉਨ੍ਹਾਂ ਦੇ ਮੰਗ ਦੇ ਮੁਕਾਬਲੇ ਆਮਦ ਘੱਟ ਹੋਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਧ ਗਈਆਂ ਹਨ, ਜਦੋਂ ਕਿ ਹਰੀਆਂ ਸਬਜ਼ੀਆਂ ਦੇ ਨਾਲ ਟਮਾਰ, ਨਿੰਬੂ ਤੇ ਅਦਰਕ ਦੀ ਪੈਦਾਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਮੰਡੀ ਮਾਲੇਰਕੋਟਲਾ, ਜਗਰਾਓਂ, ਮੋਗਾ, ਸਮਰਾਲਾ, ਖੰਨਾ ਦੇ ਨਾਲ ਹੀ ਗੁਆਂਢੀ ਸੂਬੇ ਹਿਮਾਚਲ ਤੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਫਸਲਾਂ ਦੇ ਪਾਣੀ ‘ਚ ਡੁੱਬ ਜਾਣ ਅਤੇ ਖਰਾਬ ਹੋਣ ਕਾਰਨ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ। ਕਾਰੋਬੀਆਂ ਮੁਤਾਬਕ ਮੌਸਮ ਦੀ ਮਾਰ ਦੇ ਚੱਲਦਿਆਂ ਆਉਣ ਵਾਲੇ ਕੁਝ ਹੋਰ ਦਿਨਾਂ ਤੱਕ ਸਬਜ਼ੀਆਂ ਦੀ ਕਿੱਲਤ ਬਣੀ ਰਹੇਗੀ। ਸਬਜ਼ੀ ਵੇਚਣ ਵਾਲੇ ਖਰੀਦਦਾਰਾਂ ਨੂੰ ਸਬਜ਼ੀਆਂ ਦੀ ਕਿੱਲਤ ਤੇ ਖਰਾਬ ਫਸਲ ਦੀ ਦੁਹਾਈ ਦਿੰਦੇ ਹੋਏ ਮੂੰਹ ਮੰਗੀਆਂ ਕੀਮਤਾਂ ਵਸੂਲ ਰਹੇ ਹਨ।
EDITED BY : SARA YAHA | | Last Updated : 6:30 pm 26 September 2018























