ਪੰਜਾਬ ‘ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕੈਪਟਨ ਦਾ ਵੱਡਾ ਐਲਾਨ

0
48

ਚੰਡੀਗੜ੍ਹ: ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਇਸ ਮੁਤਾਬਕ ਮਹਿਲਾਵਾਂ ਦੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਤਕ ਬਾਹਰ ਫਸੇ ਹੋਣ ‘ਤੇ ਸੁਰੱਖਿਅਤ ਘਰ ਛੱਡਣ ਲਈ ਪੁਲਿਸ ਮੁਫਤ ਵਿੱਚ ਮਦਦ ਮੁਹੱਈਆ ਕਰਾਏਗੀ।

ਇਸ ਲਈ ਡੀਆਈਏਐਲ 100, 112 ਤੇ 181 ‘ਤੇ ਸੂਬਾ ਪੱਧਰੀ ਸਹੂਲਤ ਉਪਲਬਧ ਹੋਵੇਗੀ, ਜਿਸ ਰਾਹੀਂ ਮਹਿਲਾ ਕਾਲਰ ਨੂੰ ਤੁਰੰਤ ਪੁਲਿਸ ਕੰਟਰੋਲ ਰੂਮ (ਪੀਸੀਆਰ) ਨਾਲ ਕੁਨੈਕਟ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਸ ਸੁਵਿਧਾ ਨੂੰ ਸੂਬੇ ਭਰ ਵਿੱਚ ਲਾਗੂ ਕਰਕੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਪਿਕ-ਅਪ ਤੇ ਡਰਾਪ ਦੀ ਸਹੂਲਤ ਉਨ੍ਹਾਂ ਮਹਿਲਾਵਾਂ ਲਈ ਉਪਲਬਧ ਹੋਵੇਗੀ ਜਿਨ੍ਹਾਂ ਕੋਲ ਘਰ ਪਹੁੰਚਣ ਲਈ ਟੈਕਸੀ ਜਾਂ 3 ਪਹੀਆ ਵਾਹਨ ਸਮੇਤ ਕੋਈ ਸੁਰੱਖਿਅਤ ਵਾਹਨ ਦੀ ਪਹੁੰਚ ਨਹੀਂ। ਮਹਿਲਾ ਕਾਲਰ ਨੂੰ ਪੂਰੀ ਸੁਰੱਖਿਆ ਦੀ ਭਾਵਨਾ ਦਿਵਾਉਣ ਲਈ, ਮੁੱਖ ਮੰਤਰੀ ਨੇ ਮਹਿਲਾ ਨੂੰ ਘਰ ਛੱਡਣ ਦੌਰਾਨ ਘੱਟੋ-ਘੱਟ ਇੱਕ ਮਹਿਲਾ ਪੁਲਿਸ ਅਧਿਕਾਰੀ ਉਸ ਦੇ ਨਾਲ ਹੋਣ ਦੇ ਵੀ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਹੋਰ ਵੇਰਵਾ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਕਮਿਸ਼ਨਰੇਟਾਂ ਦੇ ਨਾਲ-ਨਾਲ ਮੁਹਾਲੀ, ਪਟਿਆਲਾ ਤੇ ਬਠਿੰਡਾ ਸਮੇਤ ਸੂਬੇ ਦੇ ਹੋਰ ਵੱਡੇ ਕਸਬਿਆਂ ਵਿੱਚ ਵੀ ਡੈਡੀਕੇਟਿਡ ਪੀਸੀਆਰ ਵਾਹਨ ਉਪਲੱਬਧ ਕਰਵਾਏ ਜਾਣਗੇ।

ਹਰ ਜ਼ਿਲ੍ਹੇ ਵਿੱਚ ਯੋਜਨਾ ਨੂੰ ਲਾਗੂ ਕਰਨ ਲਈ ਡੀਐਸਪੀ/ਏਸੀਪੀ (ਮਹਿਲਾਵਾਂ ਵਿਰੁੱਧ ਕ੍ਰਾਈਮ) ਨੋਡਲ ਅਧਿਕਾਰੀ ਹੋਣਗੇ। ਉਨ੍ਹਾਂ ਦੇ ਨੰਬਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਵੈਬਸਾਈਟਾਂ ‘ਤੇ ਉਪਲਬਧ ਹੋਣਗੇ। ਏਡੀਜੀਪੀ ਕ੍ਰਾਈਮ, ਪੰਜਾਬ, ਗੁਰਪ੍ਰੀਤ ਦਿਓ ਵੀ ਇਸ ਸੁਵਿਧਾ ਲਈ ਸਟੇਟ ਨੋਡਲ ਅਫਸਰ ਹੋਣਗੇ।

LEAVE A REPLY

Please enter your comment!
Please enter your name here